ਜਗਰਾਉਂ 'ਚ 'ਆਪ' ਦੇ ਰੋਡ ਸ਼ੋਅ ਦੌਰਾਨ ਖੂਨੀ ਟਕਰਾਅ: ਚੱਲੇ ਇੱਟਾਂ-ਰੋੜੇ; ਉਮੀਦਵਾਰ ਸਣੇ ਕਈ ਵਰਕਰ ਜ਼ਖ਼ਮੀ, ਇਲਾਕੇ 'ਚ ਤਣਾਅ
ਜਗਰਾਉਂ ਦੇ ਵਾਰਡ ਨੰਬਰ 13 ਵਿੱਚ ਅੱਜ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਕਾਂਗਰਸ ਦੇ ਆਹਮੋ ਸਾਹਮਣੇ ਹੋ ਜਾਣ ਤੋਂ ਬਾਅਦ ਸਥਿਤੀ ਗੰਭੀਰ ਬਣ ਗਈ। ਦੋਵਾਂ ਪਾਸਿਓਂ ਇੱਕ ਦੂਸਰੇ ਨੂ ਲਲਕਾਰਨ ਤੋਂ ਬਾਅਦ ਇਕਦਮ ਤੋਂ ਚੱਲੇ ਇੱਟਾਂ ਰੋੜੇ ਅਤੇ ਡਾਂਗਾਂ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਨੇਨਾ ਮਲਹੋਤਰਾ ਉਨਾਂ ਦੇ ਰਿਸ਼ਤੇਦਾਰ ਅਤੇ ਕਈ ਸਾਥੀ ਜਖਮੀ ਹੋ ਗਏ।
Publish Date: Sun, 24 May 2026 04:52 PM (IST)
Updated Date: Sun, 24 May 2026 04:53 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓ - ਜਗਰਾਉਂ ਦੇ ਵਾਰਡ ਨੰਬਰ 13 ਵਿੱਚ ਅੱਜ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਕਾਂਗਰਸ ਦੇ ਆਹਮੋ ਸਾਹਮਣੇ ਹੋ ਜਾਣ ਤੋਂ ਬਾਅਦ ਸਥਿਤੀ ਗੰਭੀਰ ਬਣ ਗਈ। ਦੋਵਾਂ ਪਾਸਿਓਂ ਇੱਕ ਦੂਸਰੇ ਨੂ ਲਲਕਾਰਨ ਤੋਂ ਬਾਅਦ ਇਕਦਮ ਤੋਂ ਚੱਲੇ ਇੱਟਾਂ ਰੋੜੇ ਅਤੇ ਡਾਂਗਾਂ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਨੇਨਾ ਮਲਹੋਤਰਾ ਉਨਾਂ ਦੇ ਰਿਸ਼ਤੇਦਾਰ ਅਤੇ ਕਈ ਸਾਥੀ ਜਖਮੀ ਹੋ ਗਏ।
ਜ਼ਖ਼ਮੀਆਂ ਨੂੰ ਜਗਰਾਉਂ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਜਗਰਾਉਂ ਦੇ ਵਾਰਡ ਨੰਬਰ 13 ਤੋਂ ਕਾਂਗਰਸ ਦੇ ਉਮੀਦਵਾਰ ਸੁਨੇਨਾ ਮਲੋਤਰਾ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਰੋਡ ਸ਼ੋਅ ਰਾਹੀਂ ਵੋਟਾਂ ਦੀ ਅਪੀਲ ਕਰ ਰਹੇ ਸਨ। ਇਸੇ ਦੌਰਾਨ ਸਥਾਨਕ ਗੁਰਦੁਆਰਾ ਨਾਨਕਪੁਰਾ ਮੋਰੀਗੇਟ ਨੇੜੇ ਰੋਡ ਸ਼ੋਅ ਦੌਰਾਨ ਕਾਂਗਰਸ ਸਮਰਥਕ ਵੀ ਇਕੱਠੇ ਹੋਏ ਸਨ ਇਸੇ ਦੌਰਾਨ ਦੋਵਾਂ ਵਿੱਚ ਇੱਕ ਦੂਜੇ ਨੂੰ ਦੇਖਣ ਤੇ ਹੀ ਵਿਵਾਦ ਭਖ ਗਿਆ। ਦੇਖਦੇ ਹੀ ਦੇਖਦੇ ਇੱਕ ਗੁੱਟ ਵੱਲੋਂ ਹੱਥ ਵਿੱਚ ਬੜੀਆਂ ਸੋਟੀਆਂ ਨਾਲ ਹਮਲਾ ਬੋਲਦਿਆਂ ਇੱਟਾਂ ਰੋੜੇ ਚਲਾ ਦਿੱਤੇ। ਜਿਸ ਵਿੱਚ ਉਮੀਦਵਾਰ ਸੁਨੇਨਾ ਮਲਹੋਤਰਾ ਸਮੇਤ ਕਈ ਜ਼ਖਮੀ ਹੋ ਗਏ।
ਆਮ ਆਦਮੀ ਪਾਰਟੀ ਨੇ ਇਸ ਨੂੰ ਕਾਂਗਰਸ ਵੱਲੋਂ ਹਮਲਾ ਕਰਾਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜਗਰਾਉਂ ਦੇ ਡੀਐਸਪੀ ਕੁਲਵੰਤ ਸਿੰਘ ਥਾਣਾ ਸਿਟੀ ਦੇ ਮੁਖੀ ਪਰਮਿੰਦਰ ਸਿੰਘ ਫੋਰਸ ਲੈ ਕੇ ਪੁੱਜੇ। ਇਸ ਘਟਨਾ ਦੌਰਾਨ ਚੱਲੇ ਇੱਟਾਂ ਰੋੜੇ ਸੜਕ ਤੇ ਖੜੀਆਂ ਕਈ ਗੱਡੀਆਂ ਤੇ ਵੀ ਲੱਗੇ ਜਿਸ ਕਾਰਨ ਗੱਡੀਆਂ ਨੁਕਸਾਨੀ ਗਈਆਂ।