ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਵੀਜੇਐੱਸ ਜਥੇਬੰਦੀ ਵੱਲੋਂ ਮਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਨਿੱਘੇ ਸਹਿਯੋਗ ਨਾਲ ਵੀਰਵਾਰ ਨੂੰ ਕਿਸਾਨ ਸੰਘਰਸ਼ ਮੋਰਚਾ ਲੁਧਿਆਣਾ ਫਿਰੋਜ਼ਪੁਰ ਰੋਡ ਵਿਖੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਭਾਈ ਸੁਖਦੇਵ ਸਿੰਘ ਮੱਟੂ ਜ਼ੀਰੇ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਗਿਆਨੀ ਹਰਪ੍ਰਰੀਤ ਸਿੰਘ ਮੱਖੂ ਅਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਆਪਣਾ ਖੂਨਦਾਨ ਕਰਨ ਉਪਰੰਤ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ, ਜਿਸ ਨਾਲ ਅਨੇਕਾਂ ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਪਵਨ ਟਾਂਕ, ਕਾਲੀ ਸੋਂਧੀ, ਅਰਜੁਨ ਭੂੰਬਕ, ਵਿੱਕੀ ਧੀਗਾਨ, ਨਿਤੀਸ਼ ਸਹੋਤਾ, ਪੰਕਜ ਰਜੋਰਾ ਤੇ ਅਨੀਲ ਸੌਧੀ ਨੇ ਸਾਂਝੇ ਤੌਰ 'ਤੇ ਸਮੂਹ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ। ਨਿਮਾਣਾ ਨੇ ਦੱਸਿਆ ਕਿ ਉਕਤ ਖ਼ੂਨਦਾਨ ਕੈਂਪ 'ਚ ਲੋਕਾਂ ਨੇ 70 ਯੂਨਿਟ ਬਲੱਡ ਦਾਨ ਕੀਤਾ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਲਾਂਬਾ, ਵੀਰ ਲਕਸ਼ਮਣ ਸਿੰਘ ਖ਼ਾਲਸਾ, ਅਜੇ ਚੌਹਾਨ, ਕੁਲਵਿੰਦਰ ਗੋਗਲਾ, ਮਨਜੀਤ ਸਿੰਘ ਅਰੋੜਾ, ਬਿੱਟੂ ਭਾਟੀਆ, ਰਾਜਦੀਪ ਸਿੰਘ ਸ਼ੰਟੀ, ਦਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿੰਘ ਸ਼ਾਨ, ਸੰਜੀਵ ਸੂਦ, ਦਵਿੰਦਰ ਸਿੰਘ, ਬਾਬਾ ਭਾਨਾ, ਗੁਰਦੌਰ ਸਿੰਘ ਆਦਿ ਹਾਜ਼ਰ ਸਨ।