ਦਲਵਿੰਦਰ ਸਿੰਘ ਰਛੀਨ, ਰਾਏਕੋਟ :

ਸਰਕਾਰੀ ਪ੍ਰਰਾਇਮਰੀ ਸਕੂਲ ਲੰਮਾ ਵਿਖੇ ਹੋਈਆਂ ਬਲਾਕ ਪੱਧਰੀ ਖੇਡਾਂ 'ਚ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਖਿਡਾਰੀਆਂ ਨੇ ਮੱਲ੍ਹਾਂ ਮਾਰਦਿਆਂ ਮੁੱਢਲੀਆਂ ਥਾਵਾਂ 'ਤੇ ਕਬਜ਼ਾ ਜਮਾਇਆ। ਇਸ ਦੌਰਾਨ ਸਕੂਲ ਦੀ ਟੀਮ ਨੇ ਖੋ-ਖੋ ਦੇ ਮੁਕਾਬਲਿਆਂ 'ਚ ਲੜਕੀਆਂ ਦੀ ਟੀਮ ਨੇ ਪਹਿਲੀ ਵਾਰ ਭਾਗ ਲਿਆ ਤੇ ਸਖਤ ਮੁਕਾਬਲਿਆਂ ਦੌਰਾਨ ਤੀਜਾ ਸਥਾਨ ਹਾਸਲ ਕੀਤਾ, ਉਥੇ ਹੀ ਖੁਸ਼ਪ੍ਰਰੀਤ ਕੌਰ ਬੁਰਜ ਨਕਲੀਆਂ ਨੇ ਗੋਲਾ ਸੁੱਟਣ ਦੇ ਮੁਕਾਬਲੇ 'ਚ ਪਹਿਲਾ, ਗਗਨਦੀਪ ਸਿੰਘ ਰਾਏਕੋਟ ਨੇ 100 ਮੀਟਰ ਦੌੜ 'ਚ ਦੂਜਾ ਤੇ ਰਿਲੇਅ ਦੌੜ 400 ਮੀਟਰ ਲੜਕਿਆਂ ਜੈਵੀਰ ਸਿੰਘ, ਇਆਨ ਖਾਂ ਤੇ ਗਗਨਦੀਪ ਸਿੰਘ, ਅੰਕਿਤ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਸਕੂਲ ਪਹੁੰਚਣ 'ਤੇ ਇਨ੍ਹਾਂ ਪਿ੍ਰੰਸੀਪਲ ਡਿੰਪਲ ਿਢੱਲੋਂ, ਡੀਪੀਈ ਸੁਦਾਗਰ ਸਿੰਘ, ਬਲਜਿੰਦਰ ਕੌਰ, ਸਰਬਜੀਤ ਕੌਰ ਆਦਿ ਸਕੂਲ ਸਟਾਫ ਮੈਂਬਰਾਂ ਨੇ ਮੁਬਾਰਕਾਂ ਦਿੱਤੀਆਂ ਤੇ ਹੌਸਲਾ ਅਫਜ਼ਾਈ ਕੀਤੀ।