ਸੰਜੀਵ ਗੁਪਤਾ, ਜਗਰਾਓਂ

ਜਗਰਾਓਂ 'ਚ ਖਾਣਪੀਣ ਦੀਆਂ ਵਸਤਾਂ 'ਤੇ ਕਾਲਾ ਬਾਜ਼ਾਰੀ ਨੂੰ ਰੋਕਣ ਦੇ ਸਰਕਾਰੀ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਮੰਗਲਵਾਰ ਨੂੰ ਕਰਫਿਊ 'ਚ ਫਸੀ ਜਨਤਾ ਨੂੰ ਸਬਜ਼ੀ ਵਾਲਿਆਂ ਨੇ ਦਿਨ ਚੜੇ ਰੱਜ ਕੇ ਲੁੱਟਿਆ। ਆਮ ਸਬਜ਼ੀਆਂ ਜਿਹੜੀਆਂ ਸੋਮਵਾਰ ਨੂੰ ਮੰਡੀ ਵਿੱਚ ਨਾਰਮਲ ਰੇਟਾਂ 'ਤੇ ਵਿਕਿਆ, ਉਨ੍ਹਾਂ ਦੇ ਰੇਟ ਅੱਜ ਸਬਜ਼ੀ ਵਾਲਿਆ ਵੱਲੋਂ ਦੁਗਣੇ ਕਰ ਦਿੱਤੇ ਗਏ। ਅਜਿਹੇ ਹਲਾਤਾ ਵਿੱਚ ਕਰਫਿਊ 'ਚ ਕਿਸੇ ਤਰਾਂ ਪੁਲਿਸ ਤੋਂ ਬਚ ਬਚਾਉਂਦੇ ਲੋਕ ਇਨ੍ਹਾਂ ਸਬਜ਼ੀ ਦੀ ਰੇਹੜੀ ਵਾਲਿਆ ਕੋਲ ਪੁੱਜੇ ਤਾਂ ਇਨ੍ਹਾਂ ਨੇ ਗਾਹਕਾਂ ਦੀ ਮਜਬੂਰੀ ਦਾ ਰੱਜ ਕੇ ਫਾਇਦਾ ਉਠਾੳਂੁਦਿਆ ਦੂਗਣੇ ਭਾਅ ਵਸੂਲੇ । ਸਥਾਨਕ ਨਵੀਂ ਸਬਜੀ ਮੰਡੀ ਦੋ ਦਿਨ ਬੰਦ ਹੋਣ ਕਾਰਨ ਰੇਹੜੀ ਅਤੇ ਫੜੀ ਵਾਲਿਆਂ ਦੀ ਚਾਂਦੀ ਬਣ ਗਈ ਹੈ। ਉਹ ਪੁਲਿਸ ਪਹਿਰੇ ਦੇ ਬਾਵਜੂਦ ਆਮ ਦਿਨਾਂ ਨਾਲੋ ਲੋਕਾਂ ਨੂੰ ਲੁੱਟ ਕੇ ਚੌਗਣੀ ਕਮਾਈ ਕਰ ਰਹੇ ਹਨ।

------

ਚੋਰ ਮੋਰੀਆਂ ਰਾਹੀਂ ਵਿਕਦੀ ਸਬਜ਼ੀ

ਜਗਰਾਓਂ ਦੀ ਪੁਰਾਣੀ ਸਬਜੀ ਮੰਡੀ ਵਿਖੇ ਇਕ ਦੁਕਾਨ ਦੇ ਬੰਦ ਸ਼ਟਰ ਦੇ ਬਾਹਰ ਇਕ ਅੌਰਤ ਸਬਜ਼ੀ ਦਾ ਆਰਡਰ ਲੈਂਦੀ ਹੈ ਅਤੇ ਫਿਰ ਮੋਬਾਈਲ 'ਤੇ ਲਿਖਾਉਂਦੀ ਹੈ। ਜਿਸ ਤੋਂ ਬਾਅਦ ਦੁਕਾਨ ਦਾ ਸ਼ਟਰ ਉੱਠਦਾ ਹੈ ਅਤੇ ਗਾਹਕ ਨੂੰ ਦੁਗਣੇ ਰੇਟ 'ਤੇ ਸਬਜ਼ੀ ਦੀ ਸਪਲਾਈ ਦੇ ਦਿੱਤੀ ਜਾਂਦੀ ਹੈ। ਇਸੇ ਤਰਾਂ ਪੁਰਾਣੀ ਸਬਜੀ ਮੰਡੀ ਵਿੱਚ ਹੀ ਦੋ ਹੋਰ ਸਬਜੀ ਵਾਲੇ ਇਸੇ ਤਰ੍ਹਾਂ ਲੋਕਾਂ ਦੀ ਲੁੱਟ ਕਰ ਰਹੇ ਹਨ।

-----

ਸਬਜ਼ੀਆਂ ਦੇ ਮੰਡੀ ਅਤੇ ਮਾਰਕੀਟ ਦੇ ਭਾਅ

1. ਭਿੰਡੀ -120 ਰੁਪਏ ਕਿਲੋ

2. ਨਿੰਬੂ- 110 ਰੁਪਏ ਕਿਲੋ

3. ਟਮਾਟਰ - 40 ਤੋਂ50 ਰੁਪਏ ਕਿਲੋ

4. ਮਿਰਚ - 100 ਰੁਪਏ ਕਿਲੋ

5. ਕਰੇਲਾ - 120 ਰੁਪਏ ਕਿਲੋ

6. ਘੀਆ- 50ਤੋਂ 60 ਰੁਪਏ ਕਿਲੋ

7. ਚੱਪਣ - 60 ਰੁਪਏ

8. ਸ਼ਿਮਲਾ ਮਿਰਚ-80 ਰੁਪਏ

-----

ਸਖਤ ਕਾਰਵਾਈ ਕੀਤੀ ਜਾਵੇਗੀ

ਐੱਸਡੀਐੱਮ ਡਾ. ਬਲਜਿੰਦਰ ਸਿੰਘ ਿਢੱਲੋ ਨੇ ਸਬਜ਼ੀਆਂ ਦੀ ਕਾਲਾ ਬਾਜ਼ਾਰੀ 'ਤੇ ਕਿਹਾ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਕਾਲਾ ਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।