ਜੇਐੱਨਐੱਨ, ਲੁਧਿਆਣਾ : ਮਹਾਨਗਰ 'ਚ ਸ਼ਨਿਚਰਵਾਰ ਨੂੰ ਭਾਜਪਾ ਤੇ ਲਿਪ ਵਰਕਰਾਂ 'ਚ ਭਿੰੜਤ ਹੋ ਗਈ। ਦਰਅਸਲ, ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਪ੍ਰਦੇਸ਼, ਖ਼ਜਾਨਚੀ ਗੁਰਦੇਵ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲਾ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੂੰ ਮਾਲਾ ਪਾਉਣ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨਾਲ ਭਿੰੜਤ ਹੋ ਗਈ। ਜਲੰਧਰ ਬਾਈਪਾਸ ਸਥਿਤ ਬਾਬਾ ਸਾਹਿਬ ਦੀ ਮੂਰਤੀ ਕੋਲ ਪਹਿਲਾਂ ਤੋਂ ਮੌਜੂਦ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਭਾਜਪਾ ਅਹੁਦਾਧਿਕਾਰੀਆਂ ਨੂੰ ਮੂਰਤੀ ਕੋਲ ਜਾਣ ਤੋਂ ਰੋਕ ਦਿੱਤਾ। ਮਾਮਲੇ 'ਤੇ ਗੰਭੀਰ ਹੋਣ ਤੋਂ ਪਹਿਲਾਂ ਪੁਲਿਸ ਨੇ ਦਖ਼ਲਅੰਦਾਜ਼ੀ ਕਰਦਿਆਂ ਦੋਵੇਂ ਗੁੱਰਪਾਂ ਨੂੰ ਵੱਖ-ਵੱਖ ਕਰ ਦਿੱਤਾ।

ਭਾਜਪਾ ਦੇ ਸੂਬਾ ਖਜਾਨਚੀ ਗੁਰਦੇਵ ਸ਼ਰਮਾ ਨੇ ਦੋਸ਼ ਲਗਾਇਆ ਕਿ ਲਿਪ ਵਰਕਰ ਮਾਹੌਲ ਵਿਗੜਨ ਦੇ ਇਰਾਦੇ 'ਤੇ ਹਨ। ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਨੂੰ ਨਮਨ ਕਰਨ ਤੋਂ ਰੋਕਣਾ ਲੋਕਤੰਤਰ ਦਾ ਹਨਨ ਹੈ। ਉਨ੍ਹਾਂ ਨੇ ਪੁਲਿਸ 'ਤੇ ਵੀ ਸਰਕਾਰ ਦੇ ਹੱਥਾਂ ਦੀ ਕੱਠਪੁਤਲੀ ਹੋਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਭਾਜਪਾ ਆਗੂਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧ ਤੇ ਸਰਕਾਰੀ ਤੰਤਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਡਰਨ ਵਾਲਿਆਂ 'ਚੋਂ ਨਹੀਂ ਹਨ।

ਹਰ ਥਾਂ ਹੋਵੇਗਾ ਭਾਜਪਾ ਦਾ ਵਿਰੋਧ : ਲਿਪ

ਦੂਜੇ ਪਾਸੇ, ਲੋਕ ਇਨਸਾਫ਼ ਪਾਰਟੀ ਦੇ ਬੁਲਾਰਾ ਸੰਨੀ ਕੈਂਥ ਨੇ ਕਿਹਾ ਕਿ ਭਾਜਪਾ ਦਲਿਤਾਂ ਤੇ ਕਿਸਾਨਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਅਸੀਂ ਇਹ ਹੋਣ ਨਹੀਂ ਦੇਣਗੇ। ਕਿਸੇ ਵੀ ਕੀਮਤ 'ਤੇ ਬਾਬਾ ਸਾਹਿਬ ਦੀ ਮੂਰਤੀ ਕੋਲ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਕੈਂਥ ਨੇ ਹਰ ਥਾਂ ਭਾਜਪਾ ਅਹੁਦਾਧਿਕਾਰੀਆਂ ਦੇ ਵਿਰੋਧ ਦੀ ਗੱਲ ਕਹੀ।

Posted By: Amita Verma