ਸੁਖਦੇਵ ਗਰਗ, ਜਗਰਾਓਂ : ਕੇਂਦਰ ਦੀ ਮੋਦੀ ਸਰਕਾਰ ਦੇ ਬਜਟ ਦੀਆਂ ਖ਼ੂਬੀਆਂ ਤੋਂ ਮੰਗਲਵਾਰ ਨੂੰ ਜਗਰਾਓਂ ਦੇ ਵਪਾਰੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾਣੂ ਕਰਵਾਉਣ ਲਈ ਸਥਾਨਕ ਪੁਰਾਣੀ ਦਾਣਾ ਮੰਡੀ ਦੀ ਧਰਮਸ਼ਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਬਜਟ ਦੀਆਂ ਖ਼ੂਬੀਆਂ ਦੱਸਣ ਲਈ ਭਾਜਪਾ ਵੱਲੋਂ ਪੂਰੇ ਦੇਸ਼ 'ਚ ਜਨ ਸਭਾਵਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਬਜਟ ਵਿਚ ਮਿਲੇ ਫ਼ਾਇਦਿਆਂ ਤੋਂ ਜਾਣੂ ਕਰਵਾਉਣ ਦੇ ਨਾਲ ਬਜਟ 'ਚ ਰਹਿ ਗਈਆਂ ਕਮੀਆਂ ਨੂੰ ਆਉਂਦੇ ਸਮੇਂ 'ਚ ਦੂਰ ਕੀਤਾ ਜਾ ਸਕੇ। ਉਨਾਂ੍ਹ ਬਜਟ ਨੂੰ ਜਿੱਥੇ ਲੋਕ ਕਲਿਆਣਕਾਰੀ ਕਰਾਰ ਦਿੱਤਾ ਉੱਥੇ ਕਿਹਾ ਕਿ ਵਿਸ਼ਵ ਸ਼ਕਤੀ ਬਣਨ 'ਚ ਦੇਸ਼ ਨੇ ਪਹਿਲਾਂ ਕਦਮ ਪੁੱਟਿਆ ਹੈ ਤੇ ਅੰਮਿ੍ਤ ਕਾਲ ਦੇ ਇਸ ਬਜਟ 'ਚ ਹਰੇਕ ਵਰਗ ਦਾ ਧਿਆਨ ਰੱਖਿਆ ਗਿਆ ਹੈ। ਉਨਾਂ੍ਹ ਕਿਹਾ ਕਿ ਦੁਨੀਆ ਭਾਰਤ ਦੇ ਮਾਡਲ ਨੂੰ ਸਵੀਕਾਰ ਕਰ ਰਹੀ ਹੈ ਭਾਰਤ ਅੱਗੇ ਵੱਧ ਰਿਹਾ ਹੈ ਅਤੇ ਪੂਰੀ ਦੁਨੀਆ ਭਾਰਤ ਦੇ ਆਰਥਿਕ ਵਿਕਾਸ ਨੂੰ ਦੇਖ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਵਾਲਿਆਂ ਨੂੰ ਟੈਕਸ ਨਹੀਂ ਦੇਣਾ ਪਵੇਗਾ। ਬਜਟ 'ਚ ਪਿੰਡਾਂ, ਗ਼ਰੀਬਾਂ, ਕਿਸਾਨਾਂ, ਨੌਜਵਾਨਾਂ ਤੇ ਅੌਰਤਾਂ ਸਮੇਤ ਸਮਾਜ ਦੇ ਹਰ ਵਰਗ ਦੀਆਂ ਆਸਾਂ ਨੂੰ ਪੂਰਾ ਕਰਨ ਤੇ ਦੇਸ਼ ਦੀ ਉੱਨਤੀ ਦਾ ਯਤਨ ਕੀਤਾ ਹੈ। ਮੋਦੀ ਸਰਕਾਰ ਦਾ ਬਜਟ ਭਾਰਤ ਨੂੰ ਆਰਥਿਕ ਮਹਾ ਸ਼ਕਤੀ ਬਣਾਉਣ ਦੀ ਦਿਸ਼ਾ 'ਚ ਮੀਲ ਪੱਥਰ ਸਾਬਤ ਹੋਵੇਗਾ। ਇਸ ਬਜਟ ਤੋਂ ਜਿੱਥੇ ਮੱਧ ਵਰਗ ਨੂੰ ਵੱਡੀ ਰਾਹਤ ਮਿਲੇਗੀ, ਉੱਥੇ ਹੀ ਇਹ ਬਜਟ ਦੇਸ਼ ਦੀ ਆਮ ਜਨਤਾ ਲਈ ਬਹੁਤ ਵਧੀਆ ਸਾਬਤ ਹੋਵੇਗਾ। ਉਨਾਂ੍ਹ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਵਾਲਾ ਬਜਟ ਹੈ। ਆਰਥਿਕ ਸਰਵੇਖਣ ਅਨੁਸਾਰ ਅੱਜ ਭਾਰਤ ਸਾਰੇ ਖੇਤਰਾਂ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਭਾਰਤ ਦੀ ਆਰਥਿਕਤਾ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਵਧੀਆ ਹੈ। 2014 ਵਿੱਚ ਭਾਰਤ ਆਰਥਿਕਤਾ ਦੇ ਮਾਮਲੇ ਵਿੱਚ 10ਵੇਂ ਸਥਾਨ 'ਤੇ ਸੀ ਅਤੇ ਹੁਣ ਪੀਐੱਮ ਮੋਦੀ ਦੀ ਸਟੀਕ ਅਗਵਾਈ ਅਤੇ ਮਾਰਗ ਦਰਸ਼ਨ ਕਾਰਨ, ਭਾਰਤ ਦੀ ਆਰਥਿਕਤਾ ਵਿਸ਼ਵ ਵਿੱਚ 5ਵੇਂ ਸਥਾਨ 'ਤੇ ਹੈ। ਉਨਾਂ੍ਹ ਕਿਹਾ ਕਿ ਬਜਟ ਨੇ ਇਸ ਗੱਲ ਦੀ ਬਹੁਤ ਮਜ਼ਬੂਤ ਨੀਂਹ ਰੱਖੀ ਹੈ ਕਿ ਭਾਰਤ ਅਗਲੇ 25 ਸਾਲਾਂ ਲਈ ਕਿਵੇਂ ਅੱਗੇ ਵਧਦਾ ਹੈ ਇਸ ਤੋਂ ਵਧੀਆ ਬਜਟ ਨਹੀਂ ਹੋ ਸਕਦਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਸਮੇਤ ਪ੍ਰਦੀਪ ਜੈਨ, ਸੰਚਿਤ ਗਰਗ, ਜਗਦੀਸ਼ ਓਹਰੀ, ਰਾਜੇਸ਼ ਲੂੰਬਾ, ਰਾਜੇਸ਼ ਕਤਿਆਲ, ਰਾਜ ਭੱਲਾ, ਨਵੀਨ ਗੋਇਲ, ਮੁਕੇਸ਼ ਮਲਹੋਤਰਾ, ਘਨੱ੍ਹਈਆ ਕੁਮਾਰ, ਜਗਦੀਸ਼ ਓਹਰੀ, ਗੁਰਿੰਦਰ ਸਿੰਘ ਸਿੱਧੂ, ਰਮਨ ਅਰੋੜਾ, ਦਲੀਪ ਕਤਿਆਲ, ਕੁਨਾਲ ਖੁੱਲਰ, ਵੀ ਕੇ ਵਰਮਾ, ਹਰੀ ਓਮ ਵਰਮਾ, ਰਿੰਪੀ ਮਲਹੋਤਰਾ, ਦਰਸ਼ਨ ਕੁਮਾਰ, ਗੁਰਭੇਜ ਸਿੰਘ, ਅੰਕੁਸ਼ ਗੋਇਲ, ਲਲਿਤ ਕੁਮਾਰ, ਮਹਿੰਦਰ ਦੇਵ, ਸਾਹਿਲ ਮਿੱਤਲ, ਰਾਮੇਸ਼ ਬਨਜਾਨੀਆ, ਸੋਨੂੰ ਮਲਹੋਤਰਾ, ਰਜਤ ਗੁਪਤਾ, ਸਮੀਰ ਗੋਇਲ, ਕਾਕਾ ਸਿੰਘ ਆਦਿ ਹਾਜ਼ਰ ਸਨ।

ਖ਼ਬਰ ਦੀ ਡੱਬੀ -1

ਡਬਲ ਇੰਜਨ ਦੀ ਸਰਕਾਰ ਨਾ ਹੋਣਾ ਨੁਕਸਾਨ ਦੇਹ : ਸਰੀਨ

ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਪੰਜਾਬ 'ਚ ਡਬਲ ਇੰਜਨ ਸਰਕਾਰ ਦਾ ਨਾ ਹੋਣਾ ਨੁਕਸਾਨ ਦੇਹ ਹੈ, ਕਿਉਂਕਿ ਜਿਨ੍ਹਾਂ ਸੂਬਿਆਂ 'ਚ ਡਬਲ ਇੰਜਨ ਸਰਕਾਰ ਹੈ ਉੱਥੇ ਕੇਂਦਰ ਦੀਆਂ ਸਾਰੀਆਂ ਸਕੀਮਾਂ ਦਾ ਲੋਕਾਂ ਨੂੰ ਲਾਹਾ ਮਿਲ ਹੈ ਜਦਕਿ ਪੰਜਾਬ 'ਚ ਕੇਂਦਰ ਦੀਆਂ ਕਾਫੀ ਸਕੀਮਾਂ ਲਾਗੂ ਨਹੀਂ ਹ ਰਹੀਆਂ।

ਖ਼ਬਰ ਦੀ ਡੱਬੀ -2

ਕੇਵਲ ਚਾਰ ਕਰੋੜ ਕਰਦਾਤਾ ਹੋਣ ਸੋਚਣ ਦਾ ਵਿਸ਼ਾ

ਸਰੀਨ ਨੇ ਕਿਹਾ ਕਿ ਦੇਸ਼ ਦੀ 130 ਕਰੋੜ ਆਬਾਦੀ 'ਚੋਂ ਕੇਵਲ ਚਾਰ ਕਰੋੜ ਵਿਅਕਤੀਆਂ ਦਾ ਕਰਦਾਤਾ ਹੋਣਾ ਸੋਚਣ ਦਾ ਵਿਸ਼ਾ ਹੈ। ਦੇਸ਼ ਦਾ ਹਰੇਕ ਵਿਅਕਤੀ ਜੇਕਰ ਟੈਕਸ ਅਦਾ ਕਰੇ ਤਾਂ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ 'ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ।

ਖ਼ਬਰ ਦੀ ਡੱਬੀ -3

ਬਜਟ ਤੋਂ ਆੜ੍ਹਤੀਆ ਵਰਗ ਮਾਯੂਸ : ਭੱਲਾ

ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ ਨੇ ਕਿਹਾ ਕਿ ਬਜਟ ਤੋਂ ਆੜ੍ਹਤੀਆ ਵਰਗ ਮਾਯੂਸ ਹੈ। ਉਨਾਂ੍ਹ ਕਿਹਾ ਮੋਦੀ ਸਰਕਾਰ ਨੇ ਬਜਟ 'ਚ ਆੜ੍ਹਤੀਆ ਨੂੰ ਕੁੱਝ ਨਹੀਂ ਦਿੱਤਾ ਉਲਟਾ ਆੜ੍ਹਤੀਆਂ ਨੂੰ ਏਪੀਐੱਮਸੀ ਐਕਟ ਅਧੀਨ ਮਿਲਦੀ ਢਾਈ ਫ਼ੀਸਦੀ ਫ਼ੀਸ ਨੂੰ ਫਿਕਸ ਕਰ ਕੇ 46 ਰੁਪਏ ਕਰ ਦਿੱਤਾ ਜਿਸ ਕਾਰਨ ਲੱਖਾਂ ਆੜ੍ਹਤੀਆਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਹੈ। ਉਨਾਂ੍ਹ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਜਾਵੇਗਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਆੜ੍ਹਤੀਆ ਦਾ ਮੁੱਖ ਰੋਲ ਹੈ ਇਸ ਕਰ ਕੇ ਏਪੀਐੱਮਸੀ ਐਕਟ ਅਧੀਨ ਮਿਲਦੀ ਢਾਈ ਫ਼ੀਸਦੀ ਫ਼ੀਸ ਨੂੰ ਹੀ ਜਾਰੀ ਰੱਖਿਆ ਜਾਵੇ।

ਖ਼ਬਰ ਦੀ ਡੱਬੀ -4

ਕੇਂਦਰ ਦਾ ਪੈਸਾ ਕਲੀਨਿਕਾਂ 'ਤੇ ਖਚਰਿਆ ਜਾ ਰਿਹਾ ਹੈ : ਸਰੀਨ

ਭਾਜਪਾ ਆਗੂ ਅਨਿਲ ਸਰੀਨ ਨੇ ਪੰਜਾਬ ਸਰਕਾਰ ਵੱਲੋਂ ਖੋਲੇ ਗਏ 'ਆਮ ਆਦਮੀ' ਕਲੀਨਿਕਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਅਸਲ 'ਚ ਕੇਂਦਰ ਸਰਕਾਰ ਵੱਲੋਂ ਸਰਕਾਰੀ ਡਿਸਪੈਂਸਰੀਆਂ ਨੂੰ ਅਪਗਰੇਡ ਕਰਨ ਲਈ ਪ੍ਰਰਾਇਮਰੀ ਹੈਲਥ ਸਕੀਮ ਤਹਿਤ ਆਏ ਪੈਸੇ ਨਾਲ ਪੰਜਾਬ ਸਰਕਾਰ ਵੱਲ ਕਲੀਨਿਕਾਂ ਖ਼ੋਲ ਕੇ ਇਸ ਨੂੰ ਪੰਜਾਬ ਸਰਕਾਰ ਦੀ ਪ੍ਰਰਾਪਤੀ ਦਰਸਾਇਆ ਜਾ ਰਿਹਾ ਹੈ।