ਲੁਧਿਆਣਾ, ਜੇਐੱਨਐੱਨ : ਪੰਜਾਬ ਕਾਂਗਰਸ ’ਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਤੇਵਰ ਹਮਲਾਵਰ ਹੋ ਗਏ ਹਨ। ਬਿੱਟੂ ਨੇ ਆਪਣੀ ਪਾਰਟੀ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਧ ’ਤੇ ਹਮਲਾ ਕੀਤਾ ਹੈ ਤੇ ਵੱਡੇ ਸਵਾਲ ਉਠਾਏ ਹਨ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਤੇ ਲਾਈਵ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ, ਕੈਪਟਨ ਸਾਹਿਬ! ਹੁਣ ਕੁਝ ਕਰ ਲਓ, ਨਹੀਂ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ।

ਇਕ ਵਾਰ ਫਿਰ ਚਰਚਾ ’ਚ ਆਏ ਬਰਗਾੜੀ ਕਾਂਡ ਤੋਂ ਬਾਅਦ ਲੁਧਿਆਣਾ ਦੇ ਕਾਂਗਰਸ ਸੰਸਦ ਮੈਂਬਰ ਤੇ ਲੋਕ ਸਭਾ ’ਚ ਕਾਂਗਰਸ ਦੇ ਉਪ ਨੇਤਾ ਰਵਨੀਤ ਬਿੱਟੂ ਨੇ ਫੇਸਬੁੱਕ ’ਤੇ ਕਰੀਬ 21 ਮਿੰਟ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਮਲੇ ’ਚ ਕੁਝ ਕਰਨ ਦੀ ਸਲਾਹ ਦਿੱਤੀ। ਸੰਸਦ ਮੈਂਬਰ ਬਿੱਟੂ ਨੇ ਕਿਹਾ, ‘ਕੈਪਟਨ ਸਾਹਿਬ, ਹੁਣ ਕੁਝ ਕਰ ਲਓ, ਨਹੀਂ ਤਾਂ ਪਿੱਛੇ ਰਹਿ ਜਾਵਾਂਗੇ। ਹਾਲਾਂਕਿ ਇਸ ਦੌਰਾਨ ਸੰਸਦ ਮੈਂਬਰ ਬਿੱਟੂ ਕੈਪਟਨ ਨੂੰ ਇਹ ਵੀ ਅਸ਼ੀਰਵਾਦ ਦਿੰਦੇ ਰਹੇ ਕਿ ਉਨ੍ਹਾਂ ਦੀ ਅਗਵਾਈ ’ਚ ਅੱਜ ਵੀ ਉਨ੍ਹਾਂ ਨੂੰ ਭਰੋਸਾ ਹੈ ਤੇ ਉਨ੍ਹਾਂ ਦੇ ਪਰਿਵਾਰ ਨੇ ਪੰਥ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਹ ਸਾਰੇ ਜਾਣਦੇ ਹਨ।

ਬਿੱਟੂ ਨੇ ਕਿਹਾ, ਸਰਕਾਰ ਚਾਹੇ ਤਾਂ ਮਾਮਲੇ ’ਚ ਕੁਝ ਵੀ ਕਰ ਸਕਦੀ ਹੈ। ਜੇ ਸਰਕਾਰ ਨੇ ਕੋਈ ਵੱਡਾ ਕਦਮ ਨਹੀਂ ਉਠਾਇਆ ਤਾਂ ਜਨਤਾ ਉਨ੍ਹਾਂ ਨੂੰ ਵੀ ਕਟਹਿਰੇ ’ਚ ਖੜ੍ਹਾ ਕਰ ਦੇਵੇਗੀ, ਜਿੱਥੇ ਬਾਦਲ ਪਰਿਵਾਰ ਨੂੰ ਖੜ੍ਹਾ ਕੀਤਾ ਗਿਆ ਹੈ। ਸੰਸਦ ਮੈਂਬਰ ਨੇ ਸਪਸ਼ਟ ਕਿਹਾ ਹੈ ਕਿ ਚੋਣਾਂ ਨੂੰ ਲੈ ਕੇ 6 ਮਹੀਨੇ ਰਹਿ ਗਏ ਤੇ ਠੋਸ ਕਦਮ ਉਠਾ ਕੇ ਬਾਦਲ ਪਰਿਵਾਰ ’ਤੇ ਕੇਸ ਦਰਜ ਕਰੇ।

Posted By: Sarabjeet Kaur