ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ :

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਸੈਨੇਟ ਦੀਆਂ ਚੋਣਾਂ ਲਈ ਗ੍ਰੈਜੂਏਟ ਸੀਟ ਤੋਂ ਚੋਣ ਲੜ ਰਹੇ ਰਵਿੰਦਰ ਸਿੰਘ ਬਿੱਲਾ ਧਾਲੀਵਾਲ ਵੱਲੋਂ ਹਲਕਾ ਪਾਇਲ ਦੇ ਅਧੀਨ ਆਉਂਦੇ ਵੱਖ-ਵੱਖ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਬਿੱਲਾ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਖੋਹਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਪਰ ਉਨਾਂ੍ਹ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਕਲਾਕਾਰਾਂ ਨੂੰ 25 ਦਿਨ ਲਗਾਤਾਰ 'ਵਰਸਿਟੀ 'ਚ ਸੰਘਰਸ਼ ਕਰਨਾ ਪਿਆ ਤਾਂ ਕਿਤੇ ਜਾ ਕੇ ਪ੍ਰਸ਼ਾਸਨ ਨੇ ਸੈਨੇਟ ਚੋਣਾਂ ਦਾ ਐਲਾਨ ਕੀਤਾ। ਉਨਾਂ੍ਹ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਪੰਜਾਬ 'ਵਰਸਿਟੀ ਤੋਂ ਪੰਜਾਬੀਆਂ ਦੇ ਹੱਕਾਂ 'ਤੇ ਪਹਿਰਾ ਦਿੱਤਾ ਜਾਵੇਗਾ। ਉਨਾਂ੍ਹ ਵੋਟਰਾਂ ਨੂੰ ਆਪਣੇ ਹੱਕ 'ਚ ਵੋਟਾਂ ਪਾਉਣ ਲਈ ਪੇ੍ਰਿਤ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਮੁੱਢਲੇ ਆਧਾਰ 'ਤੇ ਪੰਜਾਬੀ 'ਵਰਸਿਟੀ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਮੌਕੇ ਵਿਦਿਆਰਥੀ ਆਗੂ ਮਨਦੀਪ ਜਵੰਧਾ, ਕਾਬਲ ਸਮਾਗ, ਹਰਪ੍ਰਰੀਤ ਸਿੰਘ, ਬਲਵਿੰਦਰ ਸਿੰਘ ਬੀਏ, ਜਤਿੰਦਰਜੀਤ ਸਿੰਘ, ਮਾ. ਗੁਰਦੀਪ ਸਿੰਘ ਨਿਜਾਮਪੁਰ, ਮਾ. ਹਰਪ੍ਰਰੀਤ ਸਿੰਘ ਮਲਕਪੁਰ, ਮੁਹੰਮਦ ਸ਼ਕੀਲ ਆਦਿ ਹਾਜ਼ਰ ਸਨ।