ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਦੇ ਰਾਏਕੋਟ ਰੋਡ 'ਤੇ ਇਕ ਲੜਕੀ ਨਾਲ ਘੁੰਮ ਰਹੇ ਨੌਜਵਾਨ ਨੂੰ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਸ਼ਰੇਆਮ ਕੁੱਟਦਿਆਂ ਲਹੂ-ਲੁਹਾਨ ਕਰ ਦਿੱਤਾ। ਨੌਜਵਾਨ ਨੂੰ ਕੁੱਟਣ ਤੋਂ ਪਹਿਲਾਂ ਕੁੜੀ ਨੂੰ ਜ਼ਬਰਦਸਤੀ ਬੱਸ 'ਚ ਬਿਠਾਇਆ ਗਿਆ।

ਪ੍ਰਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਰਾਏਕੋਟ ਰੋਡ 'ਤੇ ਇਕ ਕੁੜੀ ਨਾਲ ਘੁੰਮ ਰਹੇ ਲੜਕੇ ਨੂੰ ਦੋ ਮੋਟਰਸਾਈਕਲਾਂ ਤੇ ਸਵਾਰ 5 ਵਿਅਕਤੀਆਂ ਵੱਲੋਂ ਘੇਰ ਲਿਆ ਗਿਆ ਅਤੇ ਉਨ੍ਹਾਂ ਨੇ ਲੜਕੇ ਨਾਲ ਘੁੰਮ ਰਹੀ ਕੁੜੀ ਨੂੰ ਜ਼ਬਰਦਸਤੀ ਰਾਏਕੋਟ ਵਾਲੀ ਬੱਸ 'ਚ ਬਿਠਾਇਆ। ਹਾਲਾਂਕਿ ਇਸ ਦੌਰਾਨ ਲੜਕੀ ਬੱਸ ਵਿਚ ਬੈਠਣ ਤੋਂ ਮਨ੍ਹਾ ਕਰ ਰਹੀ ਸੀ। ਉਸ ਤੋਂ ਬਾਅਦ ਮੋਟਰਸਾਈਕਲ ਸਵਾਰਾਂ ਨੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬੇਰਹਿਮੀ ਨਾਲ ਲੜਕੇ ਦੀ ਕੁੱਟ ਹੁੰਦਿਆਂ ਦੇਖ ਲੋਕਾਂ ਦਾ ਇਕੱਠ ਹੋ ਗਿਆ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਰੋਕਿਆ। ਜਿਸ 'ਤੇ ਨੌਜਵਾਨ ਮੋਟਰਸਾਈਕਲ 'ਤੇ ਫਰਾਰ ਹੋ ਗਏ। ਕੁਝ ਸਮੇਂ ਬਾਅਦ ਪੁੱਜੀ ਪੁਲਿਸ ਨੇ ਜਖਮੀ ਹੋਏ ਨੌਜਵਾਨ ਦੇ ਬਿਆਨ ਲਿਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।