ਰਘਵੀਰ ਸਿੰਘ ਜੱਗਾ, ਰਾਏਕੋਟ

ਕਿਰਤੀ ਕਿਸਾਨ ਯੂਨੀਅਨ ਦਾ ਯੂਥ ਵਿੰਗ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 29 ਸਤੰਬਰ ਨੂੰ ਮੋਟਰਸਾਈਕਲ ਮਾਰਚ ਕੱਢੇਗਾ ਅਤੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਨੂੰ ਖੇਤੀ ਸਬੰਧੀ ਬਣੇ ਕਾਲੇ ਕਾਨੂੰਨਾਂ ਵਿਰੁੱਧ ਜਾਗਰੂਕ ਕਰੇਗਾ। ਇਸ ਸਬੰਧੀ ਫੈਸਲਾ ਐਤਵਾਰ ਪਿੰਡ ਝੋਰੜਾਂ ਵਿਖੇ ਰਮਨਜੀਤ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਕੀਤਾ ਗਿਆ। ਰਮਨਜੀਤ ਸਿੰਘ ਝੋਰੜਾਂ ਨੇ ਕਿਹਾ ਕਿ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨਾਂ ਅਤੇ ਬਿਜਲੀ ਐਕਟ 2020 ਰਾਹੀਂ ਕਿਰਸਾਨੀ ਦਾ ਉਜਾੜਾ ਕਰ ਰਹੀ ਹੈ, ਇਸ ਨਾਲ ਕਿਸਾਨ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 1 ਅਕਤੂਬਰ ਨੂੰ ਕਿਸਾਨ ਜੱਥੇਬੰਦੀਆਂ ਵਲੋਂ ਦਿੱਤੇ ਗਏ ਸੱਦੇ ਵਿੱਚ ਯੂਥ ਵਿੰਗ ਵੱਡੀ ਗਿਣਤੀ ਵਿੱਚ ਸਾਮਲ ਹੋਵੇਗਾ, ਭਾਵੇ ਉਹ ਰੇਲ ਰੋਕੂ ਜਾਂ ਭਾਜਪਾ ਦੇ ਆਗੂਆਂ ਦੇ ਘਰਾਂ ਦਾ ਿਘਰਾਓ ਹੋਵੇ। ਇਸ ਮੌਕੇ ਯੂਥ ਵਿੰਗ ਪ੍ਰਧਾਨ ਪਰਮਜੀਤ ਸਿੰਘ ਪੰਮਾ ਮਾਣੂੰਕੇ, ਗੁਰਮੀਤ ਸਿੰਘ, ਜੱਗਾ ਸਿੰਘ, ਗੁਰਬਿੰਦਰ ਸਿੰਘ ਝੋਰੜਾਂ, ਮਨਪ੍ਰਰੀਤ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ,ਚਰਨਜੀਤ ਸਿੰਘ ਫੇਰੂਰਾਈ, ਗੁਰਮੁੱਖ ਸਿੰਘ ਪੱਬੀਆਂ ਹਾਜਰ ਸਨ।