ਲੁਧਿਆਣਾ, ਮੁਨੀਸ਼ ਸ਼ਰਮਾ : ਕੋਵਿਡ-19 ਕਾਰਨ ਈ-ਬਾਈਕਸ, ਪ੍ਰੀਮੀਅਮ ਸਾਈਕਲ, ਕਾਮਪੋਨੈਂਟਸ ਤੇ ਸਾਈਕਲ ਚਲਾਉਣ ਦੇ ਰੁਝਾਨ ’ਚ ਵਾਧਾ ਹੋਇਆ ਹੈ। ਇਸ ਸਾਲ ਸਾਈਕਲ ਦਾ ਗਲੋਬਲ ਬਾਜ਼ਾਰ ਵੱਧ ਕੇ ਯੂਐੱਸਡੀ 60.2 ਬਿਲੀਅਨ (4.4 ਕਰੋੜ ਰੁਪਏ) ਦਾ ਹੋ ਗਿਆ ਹੈ। ਸਾਈਕਲ ਦੀ ਇਸ ਵੱਧਦੀ ਮੰਗ ਨੂੰ ਪੂਰਾ ਕਰਨ ਤੇ ਗਲੋਬਲ ਸਾਈਕਲ ਮਾਰਕੀਟ ’ਚ ਵੱਡੀ ਹਿੱਸੇਦਾਰੀ ਹਾਸਲ ਕਰਨ ਲਈ ਭਾਰਤੀ ਸਾਈਕਲ ਉਦਯੋਗ ਸਰਕਾਰ ਤੋਂ ਅਨੁਕੂਲ ਨੀਤੀਆਂ ਦੀ ਮੰਗ ਕਰ ਰਿਹਾ ਹੈ ਤਾਂ ਜੋ ਭਾਰਤੀ ਸਾਈਕਲ ਸੈਕਟਰ ਦੇ ਐਸਕਪੋਰਟ ਕੰਪੀਟੀਸ਼ਨ ’ਚ ਸੁਧਾਰ ਹੋ ਸਕੇ।

ਇਕ ਵੱਡਾ ਮੈਨੂਫੈਕਚਰਿੰਗ ਬੇਸ ਤੇ ਮੁੱਖ ਇੰਡਸਟਰੀ ਪਲੇਅਰ ਹੋਣ ਦੇ ਨਾਤੇ ਭਾਰਤ ਕੋਲ ਉਹ ਸਮਰੱਥਾ ਹੈ ਜਿਸ ਨਾਲ ਉਹ ਤੇਜ਼ੀ ਨਾਲ ਵਧਦੀ ਸਾਈਕਲ ਸੇਗਮੈਂਟ ਦੇ ਬਾਜ਼ਾਰ ’ਚ ਵੱਡੀ ਹਿੱਸੇਦਾਰੀ ਹਾਸਲ ਕਰ ਸਕਦਾ ਹੈ। ਪਰ ਭਾਰਤੀ ਸਾਈਕਲ ਮੈਨੂਫੈਕਚਰਰ ਨੂੰ ਲਾਗਤ ’ਚ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਉਹ ਵੀ ਖਾਸ ਕਰ ਕੇ ਚੀਨੀ ਪੋ੍ਰਡਕਟ ਤੋਂ ਜਿਨ੍ਹਾਂ ਦੀ ਕੀਮਤ 15%-20% ਤਕ ਘੱਟ ਹੁੰਦੀ ਹੈ। ਸਾਈਕਲ ਸੈਕਟਰ ਪੋ੍ਰਡਕਸ਼ਨ ਲਿੰਕਡ ਇੰਸੈਟਿਵ ਸਕੀਮ ਦੇ ਨਾਲ-ਨਾਲ ਸਕੀਮ ’ਤੇ ਪ੍ਰਮੋਸ਼ਨ ਆਫ ਇਲੈਕਟ੍ਰਾਨਿਕ ਕੰਪੋਨੈਂਟਸ ਐਂਡ ਸੈਮੀਕੰਡਕਟਸਰਸ ਤਹਿਤ ਇਲੈਕਟ੍ਰਾਨਿਕ ਸਾਈਕਲ ਤੇ ਕੰਪੋਨੈਂਟ ਨੂੰ ਸ਼ਾਮਲ ਕਰ ਕੇ ਭਾਰਤੀ ਸਾਈਕਲ ਸੈਕਟਰ ਲਾਭ ਪ੍ਰਾਪਤ ਕਰਨਾ ਚਾਹੁੰਦਾ ਹੈ।

ਘਾਟੇ ਤੋਂ ਉਭਰਨ ਲਈ ਸਰਕਾਰੀ ਨੀਤੀਆਂ ਦੀ ਮਦਦ ਜ਼ਰੂਰੀ

ਹੀਰੋ ਮੋਟਰਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੇ ਚੇਅਰਮੈਨ ਪੰਕਜ ਐਮ ਮੁੰਜਾਲ ਨੇ ਕਿਹਾ ਕਿ ਸਥਾਨਕ ਮੈਨੂਫੈਕਚਰਿੰਗ ਸੈਕਟਰ ਨੂੰ ਸਰਕਾਰੀ ਨੀਤੀਆਂ ਦੀ ਮਦਦ ਦੀ ਜ਼ਰੂਰਤ ਹੈ ਤਾਂ ਜੋ ਉਹ ਆਪਣੇ ਕੀਮਤ ਦੇ ਘਾਟੇ ਤੋਂ ਉਭਰ ਸਕਣ ਤੇ ਆਪਣਾ ਐਕਸਪੋਰਟ ਵਧਾ ਸਕਣ। ਸਰਕਾਰ ਨੂੰ ਆਪਣੇ ਪੋ੍ਰਡਕਸ਼ਨ ਲਿੰਕਡ ਇੰਸੈਂਟਿਵ ਸਕੀਮ ਨੂੰ ਸਾਈਕਲ, ਈ-ਬਾਈਕਸ ਦੇ ਨਾਲ-ਨਾਲ ਇਨ੍ਹਾਂ ਦੇ ਕੰਪੋਨੈਂਟਸ ਨੂੰ ਗਲੋਬਲ ਮੁਕਾਬਲੇ ਕੀਮਤ ’ਤੇ ਮੈਨੂਫੈਕਚਰਿੰਗ ਕਰਨ ਲਈ ਲਾਗੂ ਕਰਨਾ ਚਾਹੀਦਾ ਤਾਂ ਜੋ ਇਸ ਨਾਲ ਭਾਰਤੀ ਸਾਈਕਲ ਸੈਕਟਰ ਨੂੰ ਮਦਦ ਮਿਲ ਸਕੇ।

ਹੀਰੋ ਸਾਈਕਲ ਨੇ ਗਲੋਬਲ ਐਕਸਪੋਰਟ ਦੇ ਮੱਦੇਨਜ਼ਰ ਨਿਵੇਸ਼ ਤੇ ਪੋ੍ਰਡਕਸ਼ਨ ਨੂੰ ਵਧਾਉਣ ਲਈ ਹਮਲਾਵਰ ਯੋਜਨਾ ਬਣਾਈ ਹੈ। ਅਗਲੇ ਪੰਜ ਸਾਲਾਂ ’ਚ ਕੰਪਨੀ ਦਾ ਟੀਚਾ ਵਾਲਿਊਮ ਦੇ ਹਿਸਾਬ ਨਾਲ ਗਲੋਬਲ ਬਾਜ਼ਾਰ ਦੇ 10% ’ਤੇ ਵੈਲਯੂ ਦੇ ਹਿਸਾਬ ਨਾਲ 5% ਗਲੋਬਲ ਬਾਜ਼ਾਰ ’ਤੇ ਕਬਜ਼ਾ ਕਰਨਾ ਹੈ। ਕੰਪਨੀ ਦਾ ਟੀਚਾ ਹੈ ਕਿ ਅਗਲੇ 5 ਸਾਲਾਂ ’ਚ ਐਕਸਪਰਟ ਲਈ 8500 ਕਰੋੜ ਰੁਪਏ ਦੇ ਲੱਖ ਯੂਨਿਟ ਨੂੰ ਮੈਨੂਫੈਕਚਰ ਕੀਤਾ ਜਾਵੇ।


ਪੰਜਾਬ ’ਚ ਇੰਟਰਨੈਸ਼ਨਲ ਸਾਈਕਲ ਵੈਲੀ ਪ੍ਰਾਜੈਕਟ ’ਚ ਹੀਰੋ ਇੰਡਸਟਰੀਅਲ ਪਾਰਕ ਦੇ ਸੰਚਾਲਨ ਨਾਲ ਹੀਰੋ ਕੰਪਨੀ ਹਰ ਸਾਲ 40 ਲੱਖ ਯੂਨਿਟ ਬਣਾਉਣ ’ਚ ਸਮਰੱਥ ਹੋ ਜਾਵੇਗੀ। ਇਸ ਤੋਂ ਇਲਾਵਾ 50 ਲੱਖ ਯੂਨਿਟ ਲੁਧਿਆਣਾ ਦੇ ਪਲਾਂਟ ’ਚ ਬਣੇਗਾ ਤੇ ਬਿਹਾਰ ਦੇ ਬਿਹਟਾ ਵਾਲੇ ਪਲਾਂਟ ’ਚ 10 ਲੱਖ ਯੂਨਿਟ ਬਣੇਗੀ।Posted By: Ravneet Kaur