ਹਰਪ੍ਰਰੀਤ ਸਿੰਘ ਮਾਂਹਪੁਰ/ਜੌੜੇਪੁਲ ਜਰਗ : ਅੱਜ ਵਿਸ਼ਵਕਰਮਾ ਭਵਨ ਰੌਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ 'ਚ ਵਿਸ਼ਵਕਰਮਾ ਭਵਨ ਰੌਣੀ ਦੇ ਮੌਜੂਦਾ ਗੰ੍ਥੀ ਭਾਈ ਰਘਵੀਰ ਸਿੰਘ ਦੁਆਰਾ ਪਿਛਲੇ 16 ਸਾਲਾਂ ਤੋਂ ਤਨਦੇਹੀ ਤੇ ਸਿਦਕਦਿਲੀ ਨਾਲ ਸੇਵਾ ਨਿਭਾਉਣ ਬਦਲੇ ਉਨਾਂ੍ਹ ਨੂੰ ਵਿਸ਼ੇਸ਼ ਤੌਰ 'ਤੇ ਸਿਰੋਪਾਓ ਤੇ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਸਵਕਰਮਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਰਘਵੀਰ ਸਿੰਘ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਤੋਂ ਇਲਾਵਾ ਉਪ ਪ੍ਰਧਾਨ ਗੁਰਦਰਸ਼ਨ ਸਿੰਘ, ਮੈਂਬਰ ਅਵਤਾਰ ਸਿੰਘ ਤੇ ਮੈਂਬਰ ਬਿਪਨਪ੍ਰਰੀਤ ਸਿੰਘ ਬੈਨੀਪਾਲ ਆਦਿ ਹਾਜ਼ਰ ਸਨ।