ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਲੁਧਿਆਣਾ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਮੌਕੇ ਦੇਸ਼ ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਸ਼ਹੀਦ ਭਾਈ ਮਤੀ ਦਾਸ ਯਾਤਰੀ ਨਿਵਾਸ ਦਾ ਪੰਜ ਪਿਆਰਿਆਂ ਵੱਲੋਂ ਅਰਦਾਸ ਕਰਨ ਪਿੱਛੋਂ ਉਦਘਾਟਨ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਿਆਂ ਤੋਂ ਇਲਾਵਾ ਭਾਈ ਰਾਜਿੰਦਰਪਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਸੰਗਤਾਂ ਨੂੰ ਸਰਵਣ ਕਰਵਾਏ। ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਦਿਆਂ ਸ਼ਬਦ ਗੁਰੂ ਨਾਲ ਜੁੜਨ ਦਾ ਸੱਦਾ ਦਿੱਤਾ। ਬੀਬੀ ਜਸਪ੍ਰਰੀਤ ਕੌਰ ਲਖਨਊ ਵਾਲੇ, ਬੀਬੀ ਰਣਜੀਤ ਕੌਰ, ਬੀਬੀ ਹਰਸ਼ਰਨ ਕੌਰ, ਬੀਬੀ ਸਿਮਰਨਜੀਤ ਕੌਰ,ਬੀਬੀ ਗੁਰਪ੍ਰਰੀਤ ਕੌਰ, ਬੀਬੀ ਜਸਵਿਦਰ ਕੌਰ ਅਤੇ ਮੀਰੀ ਪੀਰੀ ਜਥਾ ਯਮੁਨਾਨਗਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਵਿਖੇ ਲੜੀਵਾਰ ਕਥਾ ਦੀ ਸੰਪੂਰਨਤਾ ਤੇ ਗੁਰਦੁਆਰਾ ਸ਼ਹਿਰ ਦੇ ਵਿਦਵਾਨ ਗਿਆਨੀ ਹਰਜੀਤ ਸਿੰਘ,ਗਿਆਨੀ ਕੁਲਵਿੰਦਰ ਸਿੰਘ,ਗਿਆਨੀ ਸਤਨਾਮ ਸਿੰਘ ਅਤੇ ਗਿਆਨੀ ਅਰਮਾਨ ਸਿੰਘ ਦਾ ਸਨਮਾਨ ਸਿਰੋਪਾਓ ਦੀ ਬਖਸ਼ਿਸ਼ ਕਰਕੇ ਕੀਤਾ ਗਿਆ। ਇਸ ਮੌਕੇ ਐੱਸਜੀਪੀਸੀ ਮੈਂਬਰ ਬੀਬੀ ਰਜਿੰਦਰ ਕੌਰ, ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਇਬ ਸ਼ਾਹੀ ਇਮਾਮ ਪੰਜਾਬ, ਮੁਹੰਮਦ ਮੁਸਤਕੀਮ ਅਹਿਰਾਰੀ ਸਕੱਤਰ ਸ਼ਾਹੀ ਇਮਾਮ ਪੰਜਾਬ, ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਅਵਤਾਰ ਸਿੰਘ, ਸਾਬਕਾ ਰਾਜ ਮੰਤਰੀ ਮਦਨ ਲਾਲ ਬੱਗਾ, ਕੌਂਸਲਰ ਰਾਕੇਸ਼ ਪਰਾਸ਼ਰ, ਡਾ ਚਰਨਬੀਰ ਸਿੰਘ, ਅਸ਼ੋਕ ਪਰਾਸ਼ਰ ਪੱਪੀ, ਨੇਕ ਸਿੰਘ, ਅਮਰਜੀਤ ਸਿੰਘ ਹੈਪੀ ,ਨੂਰਜੋਤ ਸਿੰਘ ਮੱਕੜ, ਹਰਜੋਤ ਸਿੰਘ ਹੈਰੀ ਅਰਵਿੰਦਰ ਸਿੰਘ ਧੰਜਲ,ਮਨਵਿੰਦਰਪਾਲ ਸਿੰਘ,ਗੁਰਪ੍ਰਰੀਤ ਸਿੰਘ ਵਿੰਕਲ, ਕੰਵਲਜੀਤ ਸਿੰਘ, ਰਣਦੀਪ ਸਿੰਘ ਡਿੰਪਲ, ਅਮਰਜੀਤ ਸਿੰਘ ,ਸਤਨਾਮ ਸਿੰਘ ਲੰਗਰਾਂ ਵਾਲੇ,ਹਰਦੀਪ ਸਿੰਘ,ਗੁਰਜੀਤ ਸਿੰਘ,ਜਤਿੰਦਰ ਸਿੰਘ ਟਿੰਕੂ,ਕੁਲਦੀਪ ਸਿੰਘ ਦੂਆ,ਇੰਦਰਜੀਤ ਸਿੰਘ ਡਿਪਟੀ , ਅਮਰ ਦਲਜੀਤ ਸਿੰਘ ਬੱਤਰਾ, ਮਨਪ੍ਰਰੀਤ ਸਿੰਘ ਬੰਟੀ, ਰਵਿੰਦਰ ਸਿੰਘ ਪਿ੍ਰੰਸ,ਸਰਬਜੀਤ ਸਿੰਘ,ਸਤਨਾਮ ਸਿੰਘ ਕਾਨਪੁਰ ਵਾਲੇ,ਅੰਮਿ੍ਤਪਾਲ ਸਿੰਘ ,ਅਸ਼ੋਕ ਕੁਮਾਰ,ਇਸ਼ਪ੍ਰਰੀਤ ਸਿੰਘ, ਰਾਜੂ ਚਾਵਲਾ,ਸੰਨੀ ਚਾਵਲਾ,ਗੁਰਪ੍ਰਰੀਤ ਸਿੰਘ ਬਿੱਲਾ,ਹਰਬਖਸ਼ ਸਿੰਘ, ਪਿ੍ਰਥੀਪਾਲ ਸਿੰਘ, ਬੋਬੀ ਅਰਮਾਨੀ, ਗੁਰਚਰਨ ਸਿੰਘ ਸੋਨੀ ਅਤੇ ਰਣਜੀਤ ਸਿੰਘ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ।