ਬਿੰਨੀ ਡੇਹਲੋਂ, ਡੇਹਲੋਂ/ਲੁਧਿਆਣਾ

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਲੋਕਾਂ ਦੀ ਸਿਹਤ ਲਈ ਵਚਨਬੱਧ ਸਰਬੱਤ ਸਿਹਤ ਬੀਮਾ ਯੋਜਨਾਂ ਤਹਿਤ ਬਣਾਏ ਬੀਮਾ ਕਾਰਡ ਮਾਰਕੀਟ ਕਮੇਟੀ ਕਿਲਾਰਾਏਪੁਰ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਲਾਭਪਾਤਰੀਆਂ ਵੱਡੀ ਗਿਣਤੀ ਵਿੱਚ ਸਿਹਤ ਬੀਮਾ ਕਾਰਡ ਤਕਸੀਮ ਕੀਤੇ ਗਏ।

ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਮਾਂਗਟ ਨੇ ਪੰਜਾਬੀ ਜਾਗਰਣ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜਿਸ ਤਹਿਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਪਹੁੰਚਾਉਣ ਲਈ ਲਾਭਪਾਤਰੀਆਂ ਨੂੰ ਪੂਰੇ ਸੂਬੇ ਭਰ ਵਿੱਚ ਬੀਮਾ ਕਾਰਡ ਬਣਾ ਕੇ ਲਲਾਭਪਾਤਰੀਆਂ ਤਕਸ਼ੀਮ ਕੀਤੇ ਜਾ ਰਹੇ ਹਨ । ਮਾਂਗਟ ਨੇ ਕਿਹਾ ਕਿ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਅਣਥੱਕ ਯਤਨਾ ਸਦਕਾ ਹਲਕਾ ਗਿੱਲ ਦੇ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੀ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਲਕਾ ਗਿੱਲ ਦੇ ਪਿੰਡਾਂ ਨੂੰ ਵਿਧਾਇਕ ਵੈਦ ਵੱਲੋਂ ਗ੍ਾਂਟਾਂ ਦੇ ਗੱਫੇ ਜਾ ਰਹੇ ਹਨ ਤਾਂ ਜੋ ਹਲਕਾ ਗਿੱਲ ਦੇ ਪਿੰਡਾਂ ਵਿਕਾਸ ਬਿਨ੍ਹਾਂ ਰੁਕੇ ਤੇ ਕਿਸੇ ਰੁਕਾਵਟ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਹਲਕਾ ਗਿੱਲ ਦੇ ਪਿੰਡਾਂ ਵਿਕਾਸ ਸ਼ਹਿਰੀ ਤਰਜ ਤੇ ਕੀਤਾ ਜਾ ਰਿਹਾ ਹੈ। ਇਸ ਮੌਕੇ ਜਸਮੀਤ ਸਿੰਘ ਬਰਾੜ ਸੈਕਟਰੀ ਮਾਰਕੀਟ ਕਮੇਟੀ ਕਿਲਾਰਾਏਪੁਰ, ਹਰਮਿੰਦਰ ਸਿੰਘ ਬਿੱਲੂ, ਜਗਦੀਪ ਸਿੰਘ ਗਰੇਵਾਲ, ਭੁਪਿੰਦਰ ਗਰੇਵਾਲ ਰਾਜਾ, ਤਰਨਜੀਤ ਸਿੰਘ ਸਾਬਕਾ ਪੰਚ, ਭੁਪਿੰਦਰ ਸਿੰਘ ਲਾਲੀ, ਹਰਜੀਤ ਸਿੰਘ ਨੰਬਰਦਾਰ ਕਿਲਾਰਾਏਪੁਰ ਆਦਿ ਹਾਜ਼ਰ ਸਨ।