v> Beadbi in Jagraon : ਸਰਬਜੀਤ ਧਨੋਆ, ਭੂੰਦੜੀ : ਹਲਕਾ ਦਾਖਾਂ ਦੇ ਪਿੰਡ ਮੋਰਕਰੀਮਾਂ ਦੇ ਗੁਰੂਘਰ 'ਚ ਬੇਅਦਬੀ ਦੀ ਘਟਨਾ ਹੋਈ। ਜਾਣਕਾਰੀ ਅਨੁਸਾਰ ਬੀਤੀ ਰਾਤ ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਮੋਰਕਰੀਮਾਂ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਆਖੰਡ ਪਾਠ ਸਾਹਿਬ ਪ੍ਰਕਾਸ਼ ਸਨ। ਸਰਪੰਚ ਕਮਲਜੀਤ ਸਿੰਘ ਮੋਰਕਰੀਮਾਂ ਨੇ ਦੱਸਿਆ ਕਿ ਰਾਤ ਕਰੀਬ ਢਾਈ ਕੁ ਵਜੇ ਇਕ ਵਿਅਕਤੀ ਗੁਰੂਘਰ ਵਿਚ ਦਾਖਲ ਹੋਇਆ ਜਿਸ ਦੀ ਪਛਾਣ ਸੂਡਾਨੀ ਨੀਗਰੋ ਦੇ ਤੌਰ 'ਤੇ ਹੋਈ। ਉਸ ਨੇ ਪਾਲਕੀ ਸਾਹਿਬ ਦੇ ਅੱਗੇ ਪਈ ਕਿਰਪਾਨ ਨਾਲ ਗੋਲਕ 'ਤੇ ਵਾਰ ਕੀਤੇ ਅਤੇ ਉਸ ਤੋਂ ਬਾਅਦ ਉਹ ਵਿਅਕਤੀ ਉਪਰਲੇ ਕਮਰੇ 'ਚ ਚਲਾ ਗਿਆ ਜਿੱਥੇ ਧਾਰਮਿਕ ਗ੍ਰੰਥ ਬਿਰਾਜਮਾਨ ਸਨ। ਉਸ ਨੇ ਉਨ੍ਹਾਂ ਨੂੰ ਹੇਠਾਂ ਜ਼ਮੀਨ 'ਤੇ ਰੱਖ ਦਿੱਤਾ ਅਤੇ ਹੋਰ ਗੜਬੜੀ ਕਰਨ ਲੱਗਿਆ ਜਿਸ ਤੋਂ ਬਾਅਦ ਖੜਕਾ ਸੁਣ ਕੇ ਉੱਥੇ ਮੌਜੂਦ ਸੇਵਾਦਾਰ ਉੱਠ ਖੜ੍ਹੇ ਤੇ ਉਨ੍ਹਾਂ ਉਸ ਵਿਅਕਤੀ ਨੂੰ ਫੜ ਲਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਰਾਤ ਕਰੀਬ ਤਿੰਨ ਕੁ ਵਜੇ ਥਾਣਾ ਦਾਖਾਂ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।

Posted By: Seema Anand