ਸਤਵਿੰਦਰ ਸ਼ਰਮਾ, ਲੁਧਿਆਣਾ : ਬੀਤੇ ਦਿਨੀਂ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਲੁਧਿਆਣਾ ਫੇਰੀ ਅਤੇ ਅਕਾਲੀ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ 10 ਸਾਲਾਂ ਦੀ ਸੱਤਾ ਦੌਰਾਨ ਅਕਾਲੀ ਦਲ ਨੇ ਪੰਜਾਬੀਆਂ ਨੂੰ ਜੋ ਜ਼ਖ਼ਮ ਦਿੱਤੇ ਹਨ ਉਹ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਕੀਤੇ ਜਾ ਰਹੇ ਹਾਂ ਰੈਲੀਆਂ ਅਤੇ ਰੋਡ ਸ਼ੋਅ ਨਾਲ ਮੁੜ ਤੋਂ ਹਰੇ ਹੋ ਰਹੇ ਹਨ। ਲਿਪ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਾਰਡ ਨੰਬਰ 37 ਵਿਖੇ ਕੌਂਸਲਰ ਪਤੀ ਇੰਦਰਜੀਤ ਸਿੰਘ ਲੋਟੇ ਰੂਬੀ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਹਾਜ਼ਰ ਸੰਗਤ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਦੌਰਾਨ ਸਾਹਿਬ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ, ਹੋਰ ਧਾਰਮਿਕ ਗੰ੍ਥਾਂ ਦੀ ਬੇਅਦਬੀ ਬਹਿਬਲ ਕਲਾਂ ਗੋਲੀ ਕਾਂਡ ਨਾਲ ਪੰਜਾਬੀਆਂ ਦੇ ਦਿਲ ਹਿਰਦੇ ਵਲੂੰਧਰੇ ਗਏ ਸਨ। ਜਿਸ ਦਾ ਜਵਾਬ ਪੰਜਾਬ ਦੇ ਵਾਸੀਆਂ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਦਿੱਤਾ ਗਿਆ ਸੀ ਅਤੇ ਇਸ ਵਾਰ ਪੰਜਾਬ ਦੇ ਸੂਝਵਾਨ ਵੋਟਰ ਆਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸ਼ੋ੍ਮਣੀ ਅਕਾਲੀ ਦਲ ਦਾ ਬਿਸਤਰਾ ਪੂਰੀ ਤਰਾਂ੍ਹ ਗੋਲ ਕਰ ਦੇਣਗੇ।

ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ ਕਿ ਅਕਾਲੀ ਦਲ ਦੇ ਵੱਲੋਂ ਹੀ ਸੱਤਾ ਦੌਰਾਨ ਪੰਜਾਬ ਵਿਚ ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਨਸ਼ਾ ਮਾਫੀਆ ਅਤੇ ਹੋਰ ਮਾਫੀਆ ਦਾ ਜਨਮ ਹੋਇਆ। ਵਿਧਾਇਕ ਬੈਂਸ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸੱਤਾ ਦੌਰਾਨ ਕੀਤੇ ਗਲਤ ਅਤੇ ਨਾਜ਼ਾਇਜ ਕੰਮਾਂ ਦਾ ਨਤੀਜਾ ਪੰਜਾਬ ਦੇ ਲੋਕ 2022 ਵਿਚ ਅਕਾਲੀ ਦਲ ਨੂੰ ਪੂਰੀ ਤਰਾਂ੍ਹ ਨਕਾਰਦੇ ਹੋਏ ਮੁਹਰੇ ਰੱਖ ਦੇਣਗੇ। ਇਸ ਮੌਕੇ ਤੇ ਵਾਰਡ ਨਿਵਾਸੀਆਂ ਨੇ ਸਾਰੇ ਇਲਾਕਿਆਂ ਵਿਚ ਹੋਏ ਰਿਕਾਰਡ ਤੋੜ ਵਿਕਾਸ ਕੰਮਾਂ ਲਈ ਲਿਪ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕੌਂਸਲਰ ਪਤੀ ਇੰਦਰਜੀਤ ਸਿੰਘ ਲੋਟੇ ਰੂਬੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਦੌਰਾਨ ਮੀਟਿੰਗ ਵਿੱਚ ਵਿਧਾਇਕ ਬੈਂਸ ਦੇ ਨਿੱਜੀ ਸਲਾਹਕਾਰ ਪਰਦੀਪ ਸ਼ਰਮਾ ਗੋਗੀ, ਮਨਿੰਦਰ ਸਿੰਘ ਮਨੀ, ਹਰਜੀਤ ਸਿੰਘ ਜ਼ੋਰਾ ਸਵੀਟਸ, ਵਿਕਾਸ ਸੇਠ, ਸੁਖਵਿੰਦਰ ਸਿੰਘ, ਮਦਨ, ਮੇਜ਼ਰ ਸਿੰਘ, ਲੰਬਰਦਾਰ ਬਿੱਟੂ, ਸੰਨੀ, ਭੁਪਿੰਦਰ ਸਿੰਘ ਸੱਗੂ, ਅਖਲੇਸ਼ ਯਾਦਵ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਾਰਡ ਨਿਵਾਸੀ ਹਾਜ਼ਰ ਸਨ।