v> ਪੱਤਰ ਪੇ੍ਰਕ, ਲੁਧਿਆਣਾ : ਬੈਂਕਾਂ ਦੇ ਖੁੱਲ੍ਹਦੇ ਹੀ ਅੱਜ ਸ਼ਹਿਰ ਵਿੱਚ ਬੈਂਕਾਂ ਦੇ ਅੱਗੇ ਲੋਕਾਂ ਦੀਆਂ ਭੀੜਾਂ ਲੱਗ ਗਈਆਂ। ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਰਫਿਊ ਦੇ ਚੱਲਦੇ ਜਿੱਥੇ ਏਟੀਐੱਮ ਵਿੱਚ ਪੈਸੇ ਖ਼ਤਮ ਹੋ ਗਏ ਉੱਥੇ ਬ੍ਰਾਂਚਾਂ ਨਾ ਖੁੱਲ੍ਹਣ ਕਾਰਨ ਵੀ ਲੋਕਾਂ ਨੂੰ ਨਕਦੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਇਲਾਵਾ ਕਾਰੋਬਾਰੀਆਂ ਨੂੰ ਵੀ ਪੈਸੇ ਨੂੰ ਲੈ ਕੇ ਕਿੱਲਤ ਆ ਰਹੀ ਸੀ। ਬੈਂਕਾਂ ਨੇ ਅੱਜ ਅਤੇ ਕੱਲ੍ਹ ਦੋ ਦਿਨ ਕੰਮ ਕਰਨਾ ਹੈ। ਅੱਜ ਪਹਿਲੇ ਦਿਨ ਹੀ ਸਵੇਰ ਤੋਂ ਬੈਂਕ ਅੱਗੇ ਭੀੜਾਂ ਲੱਗ ਗਈਆਂ । ਇਸ ਦੌਰਾਨ ਲੋਕਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੀ ਕਈ ਬ੍ਰਾਂਚਾਂ ਦੇ ਅੱਗੇ ਲਗਾਉਣੀ ਪਈ। ਬੈਂਕ ਦੀ ਬ੍ਰਾਂਚ ਦੇ ਅੰਦਰ ਸਿਰਫ ਇਕ ਵਿਅਕਤੀ ਨੂੰ ਹੀ ਜਾਣ ਦੀ ਆਗਿਆ ਹੈ ਜੋ ਕਿ ਆਪਣਾ ਕੰਮ ਕਰਵਾ ਕੇ ਬਾਹਰ ਆ ਜਾਵੇਗਾ ਉਸ ਤੋਂ ਬਾਅਦ ਦੂਸਰੇ ਵਿਅਕਤੀ ਨੂੰ ਹੀ ਅੰਦਰ ਜਾਣ ਦਿੱਤਾ ਜਾਵੇਗਾ।

Posted By: Tejinder Thind