ਸੁਖਦੇਵ ਗਰਗ, ਜਗਰਾਓਂ : ਸਥਾਨਕ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਰਪ੍ਰਸਤ ਬਲਰਾਜ ਕ੍ਰਿਸ਼ਨ ਗੁਪਤਾ ਐੱਨਆਰਆਈ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਬਲਰਾਜ ਕ੍ਰਿਸ਼ਨ ਗੁਪਤਾ ਨੇ ਸਕੂਲ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਦਿੰਦਿਆਂ ਮੈਡੀਕਲ ਰੂਮ, ਇਤਿਹਾਸਕ ਟੂਰ ਤੇ ਜੂਨੀਅਰ ਵਿੰਗ ਨੂੰ ਆਧੁਨਿਕ ਸਹੂਲਤਾਂ, ਸਾਇੰਸ ਲੈਬ ਨੂੰ ਆਧੁਨਿਕ ਤਰੀਕੇ ਨਾਲ ਬਣਾਉਣਾ, ਆਕਰਸ਼ਕ ਬੈਂਚ ਆਦਿ ਬਾਰੇ ਚਰਚਾ ਕਰਦਿਆਂ ਤੇ ਸਕੂਲ 'ਚ ਚੱਲ ਰਹੇ ਉਸਾਰੀ ਦੇ ਕੰਮ ਦਾ ਨਿਰੀਖਣ ਕੀਤਾ।

ਇਸ ਮੌਕੇ ਪਿੰ੍ਸੀਪਲ ਨੀਲੂ ਨਰੂਲਾ, ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਦੀਪਕ ਗੋਇਲ ਵਿਭਾਗ ਸਕੱਤਰ, ਅੰਕੁਰ ਗੋਇਲ, ਰਾਕੇਸ਼ ਸਿੰਗਲਾ, ਅਮਿਤ ਸਿੰਗਲ ਤੇ ਦਰਸ਼ਨ ਲਾਲ ਸ਼ੰਮੀ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸੀ।