ਸੁਖਵਿੰਦਰ ਸਿੰਘ ਸਲੋਦੀ, ਖੰਨਾ

ਨਨਕਾਣਾ ਸਾਹਿਬ ਪਬਲਿਕ ਸਕੂਲ ਕਲਾਲਮਾਜਰਾ ਦੇ ਖਿਡਾਰੀਆਂ ਨੇ ਪਾਵਰ ਲਿਸਟ 'ਚ ਬੱਲੇ-ਬੱਲੇ ਕਰਵਾਈ। ਨਨਕਾਣਾ ਸਾਹਿਬ ਪਬਲਿਕ ਸਕੂਲ ਕਲਾਲਮਾਜਰਾ ਦੇ ਪਿੰ੍ਸੀਪਲ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ 'ਚੋਂ ਲੜਕੀਆਂ ਨੇ ਪਾਵਰ ਲਿਫਟਿੰਗ 'ਚ ਰਮਨਦੀਪ ਕੌਰ, ਪਿÝੰਕਾ, ਗੁਰਲੀਨ ਕੌਰ, ਰਵਿੰਦਰ ਕੌਰ, ਖੁਸ਼ਪ੍ਰਰੀਤ ਕੌਰ ਨੇ ਪਹਿਲਾ ਅਤੇ ਜਸਪ੍ਰਰੀਤ ਕੌਰ, ਹਰਲੀਨ ਕੌਰ ਨੇ ਦੂਜਾ ਅਤੇ ਨਵਪ੍ਰਰੀਤ ਕੌਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਲੜਕਿਆਂ 'ਚੋਂ ਗੁਰਸ਼ਾਨ ਸਿੰਘ, ਮਨਵੀਰ ਸਿੰਘ ਨੇ ਪਹਿਲਾ ਜੋਬਨਜੀਤ ਸਿੰਘ ਨੇ ਦੂਜਾ ਗੰਗਾ ਸਿੰਘ, ਕੁਲਦੀਪ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਤੋਂ ਇਲਾਵਾ ਅਵਜੋਤ ਸਿੰਘ ਨੇ ਮੁੱਕੇਬਾਜ਼ੀ 'ਚ ਦੂਸਰਾ ਸਥਾਨ ਪ੍ਰਰਾਪਤ ਕੀਤਾ। ਇਹ ਬੱਚੇ ਹੁਣ ਰਾਜ ਪੱਧਰ 'ਤੇ ਖੇਡਣ ਲਈ ਜਾਣਗੇ। ਇਨ੍ਹਾਂ ਪ੍ਰਰਾਪਤੀਆਂ ਲਈ ਸਕੂਲ ਦੇ ਐਡੀਸ਼ਨਲ ਸਕੱਤਰ ਹਰਦਿਆਲ ਸਿੰਘ ਮਾਨੂੰਪੁਰ ਸਮੇਤ ਸਾਰੇ ਕਮੇਟੀ ਮੈਂਬਰਾਂ ਸਾਹਿਬਾਨਾਂ ਨੇ ਬੱਚਿਆਂ ਦੇ ਮਾਪਿਆਂ ਅਤੇ ਪਿੰ੍ਸੀਪਲ ਸਾਹਿਬ ਨੂੰ ਵਧਾਈ ਦਿੱਤੀ।