ਦਲਵਿੰਦਰ ਸਿੰਘ ਰਛੀਨ, ਰਾਏਕੋਟ

ਕੱੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਬੀਡੀਪੀਓ ਰਾਏਕੋਟ ਰੁਪਿੰਦਰਜੀਤ ਕੌਰ ਅਤੇ ਤਹਿਸੀਲ ਖੁਰਾਕ ਸਪਲਾਈ ਅਫ਼ਸਰ ਰਾਹੀਂ ਭੇਜੇ ਗਏ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਹਰ ਇਕ ਮਜ਼ਦੂਰ ਦੇ ਖਾਤੇ 'ਚ 7500 ਰੁਪਏ ਪ੍ਰਤੀ ਮਹੀਨਾ ਪਾਏ ਜਾਣ ਸਮੇਤ ਗਰੀਬ ਵਰਗ ਦੇ ਰਹਿੰਦੇ ਨਵੇਂ ਰਾਸ਼ਨ ਕਾਰਡ ਵੀ ਤੁਰੰਤ ਬਣਾਏ ਜਾਣ। ਇਸ ਮੌਕੇ ਕਾ. ਹਰਪਾਲ ਸਿੰਘ ਭੈਣੀ ਦਰੇੜਾ ਸੂਬਾ ਕਮੇਟੀ ਮੈਂਬਰ ਖੇਤ ਮਜ਼ਦੂਰ ਯੂਨੀਅਨ, ਮੇਜਰ ਸਿੰਘ ਹਲਵਾਰਾ, ਮਨਮੋਹਨ ਸਿੰਘ ਗੋਬਿੰਦਗੜ੍ਹ, ਬਿੰਦਰ ਕੁਮਾਰ ਰਾਏਕੋਟ, ਮੇਜ਼ਰ ਸਿੰਘ ਭੈਣੀ ਦਰੇੜਾ, ਮਲਕੀਤ ਸਿੰਘ, ਬਲਵਿੰਦਰ ਸਿੰਘ ਭੈਣੀ ਦਰੇੜਾ, ਮਲਕੀਤ ਸਿੰਘ ਬਰ੍ਹਮੀ, ਮਾਸਟਰ ਮੁਖਤਿਆਰ ਸਿੰਘ, ਫ਼ਕੀਰ ਚੰਦ ਦੱਧਾਹੂਰ, ਸਿਆਮ ਸਿੰਘ ਭੈਣੀ ਰੋੜਾ ਆਦਿ ਹਾਜ਼ਰ ਸਨ।