ਰਾਜਿੰਦਰ ਸਿੰਘ ਡਾਂਗੋ, ਪੱਖੋਵਾਲ

ਸਾਹਿਬ-ਏ-ਕਮਾਲ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਵਾਲਿਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਸਮਾਗਮ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆਂ ਦੀ ਅਗਵਾਈ ਹੇਠ ਆਰੰਭ ਹੋਇਆ।

ਇਸ ਸਮਾਗਮ ਦੀ ਆਰੰਭਤਾ ਪਹਿਲੇ ਦਿਨ ਉਚੇਚੇ ਤੌਰ ਤੇ ਪਹੁੰਚੇ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲਿਆਂ ਨੇ ਕੀਤੀ। ਇਸ ਦੌਰਾਨ ਉਨ੍ਹਾਂ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਂਦਿਆ ਆਖਿਆ ਕਿ ਮੌਜੂਦਾ ਨਾਜੁਕ ਸਮੇਂ ਵਿਚ ਸਬਰ ਸਾਂਤੀ ਅਤੇ ਦੂਰ ਅੰਦੇਸੀ ਸੋਚ ਰੱਖਣ ਵਾਲਿਆਂ ਦੀ ਅਹਿਮ ਲੋੜ ਹੈ, ਜਿਸ ਦੀ ਪ੍ਰਰਾਪਤੀ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਬਾਣੀ ਅਤੇ ਗੁਰੂ ਇਤਿਹਾਸ ਤੋਂ ਸੇਧ ਲੈ ਕੇ ਪ੍ਰਰਾਪਤ ਕੀਤੀ ਜਾ ਸਕਦੀ ਹੈ। ਇਸ ਸਮੇਂ ਗੁਰਮਤਿ ਪ੍ਰਚਾਰ ਮਿਸਨ ਦੇ ਸਰਪ੍ਰਸਤ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆ ਨੇ ਦੱਸਿਆ ਕਿ 28 ਜਨਵਰੀ ਨੂੰ ਸੰਤ ਸਮਾਗਮ ਹੋਵੇਗਾ, ਜਿਸ ਵਿਚ ਉਚ ਕੋਈ ਦੇ ਵਿਦਵਾਨ ਪ੍ਰਸਿੱਧ ਰਾਗੀ ਢਾਡੀ ਕੀਰਤਨੀਏ ਜੱਥੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 31 ਜਨਵਰੀ ਦਿਨ ਐਤਵਾਰ ਨੂੰ ਨਗਰ ਕੀਰਤਨ ਹੋਵੇਗਾ। ਇਸ ਮੌਕੇ ਰਾਗੀ ਦਰਸ਼ਨ ਸਿੰਘ ਡਾਂਗੋ, ਭਾਈ ਪ੍ਰਰੀਤਮ ਸਿੰਘ ਡਾਂਗੋ, ਭਾਈ ਪ੍ਰਰੇਮ ਸਿੰਘ ਕਲਿਆਣ ਦੇ ਰਾਗੀ ਜੱਥਿਆਂ ਨੇ ਕੀਰਤਨ ਦੁਆਰਾ ਹਾਜ਼ਰੀ ਲਗਾਈ। ਇਸ ਮੌਕੇ ਬਾਬਾ ਗੁਰਚਰਨ ਸਿੰਘ ਰੌਲੀ, ਬਾਬਾ ਬੂਟਾ ਸਿੰਘ, ਗ੍ੰਥੀ ਸਵਰਨ ਸਿੰਘ, ਨਵਦੀਪ ਸਿੰਘ, ਕਿਰਪਾਲ ਸਿੰਘ ਡਾਗੋ, ਗੁਰਪ੍ਰਰੀਤ ਸਿੰਘ ਝੱਮਟ, ਕੁਲਦੀਪ ਸਿੰਘ ਨੂਰਵਾਲਾ, ਅਮਰਿੰਦਰ ਸਿੰਘ, ਬਲਪ੍ਰਰੀਤ ਸਿੰਘ, ਈਸਰਪ੍ਰਰੀਤ ਸਿੰਘ, ਹਰਮਨਜੋਤ ਸਿੰਘ, ਗੁਰਪ੍ਰਰੀਤ ਸਿੰਘ ਲਾਡੀ, ਸੁਖਪਾਲ ਸਿੰਘ ਪੱਖੋਵਾਲ ਆਦਿ ਹਾਜ਼ਰ ਸਨ।