ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਮੁੱਲਾਂਪੁਰ 'ਚ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣ ਵਾਲਿਆਂ ਦਾ ਬੁੱਧਵਾਰ ਦਾਖਾ ਦੇ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਅਕਾਲੀ ਦਲ 'ਚ ਸ਼ਾਮਲ ਹੋਣ ਵਾਲਿਆਂ 'ਚ ਮੰਨੂ ਸ਼ਰਮਾ, ਰੂਪ ਲਾਲ, ਮਹਿੰਦਰਪਾਲ ਸਿੰਘ, ਸਦੀਕ ਕੁਮਾਰ, ਗੁਰਨਾਮ ਸਿੰਘ, ਰਿੰਕੂ ਕੁਮਾਰ, ਆਜ਼ਾਦ, ਵਿਕਾਸ ਕੁਮਾਰ, ਲਾਡੀ, ਪ੍ਰਵੀਨ ਕੁਮਾਰ, ਮਨਿੰਦਰ ਕੁਮਾਰ ਮੋਨੂੰ, ਸਤਵੀਰ ਕੁਮਾਰ, ਪੇ੍ਮ ਕੁਮਾਰ, ਮੇਜਰ ਸਿੰਘ, ਅਵਿਨਾਸ਼, ਸੰਜੀਵ ਕੁਮਾਰ, ਅਵਿਨਾਸ਼, ਲਵਲੀ, ਤਨੀਸ਼, ਗੌਰਵ, ਸਾਗਰ, ਮੋਹਿਤ, ਸੰਤੋਸ਼ ਰਾਣੀ ਤੇ ਸਰਿਤਾ ਰਾਣੀ ਨੂੰ ਵਿਧਾਇਕ ਇਆਲੀ ਨੇ ਜੀ ਆਇਆਂ ਕਿਹਾ ਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਅਮਰਜੀਤ ਸਿੰਘ ਮੁੱਲਾਂਪੁਰ ਸ਼ਹਿਰੀ ਪ੍ਰਧਾਨ, ਮਨੀਸ਼ਾ ਸਿੰਘ ਸੀਨੀਅਰ ਆਗੂ ਇਸਤਰੀ ਅਕਾਲੀ ਦਲ, ਲਖਵਿੰਦਰ ਸਿੰਘ ਮੁੱਲਾਂਪੁਰ, ਵਿੱਕੀ ਚੌਧਰੀ, ਬਲਵੀਰ ਚੰਦ, ਸੱਜਣ ਕੁਮਾਰ ਬਾਂਸਲ, ਤਰਸੇਮ ਸੇਮੀ, ਰੁਪਿੰਦਰਜੀਤ ਸਿੰਘ, ਸਰਪੰਚ ਹਰਬੰਸ ਸਿੰਘ ਮਾਜਰੀ ਤੇ ਕਰਮਜੀਤ ਸਿੰਘ ਮੁੱਲਾਂਪੁਰ ਆਦਿ ਹਾਜ਼ਰ ਸਨ।