ਸਰਵਣ ਸਿੰਘ ਭੰਗਲਾਂ, ਸਮਰਾਲਾ

ਪਿੰਡ ਪਪੜੌਦੀ ਦੇ ਪ੍ਰਰਾਇਮਰੀ ਸਕੂਲ 'ਚ 'ਵੋਟਰ ਦਿਵਸ' ਮਨਾਇਆ ਗਿਆ। ਬੀਐਲਓ ਕਮਲਜੀਤ ਕੌਰ ਵੱਲੋਂ ਪਿੰਡ ਦੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਪਿੰਡ ਦੇ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਬਾਰੇ ਵਿਸਥਾਰ ਨਾਲ ਦੱਸਿਆ ਕਿ ਇਕ-ਇਕ ਵੋਟ ਕਿਸ ਤਰ੍ਹਾਂ ਦੇਸ਼ ਦੀ ਸਰਕਾਰ ਨੂੰ ਬਦਲਣ ਦੀ ਵੱਡੀ ਤਾਕਤ ਰੱਖਦੀ ਹੈ, ਇਸ ਲਈ ਭਾਰਤ ਦੇ ਹਰ ਨਾਗਰਿਕ ਨੂੰ ਵੋਟਾਂ ਵੇਲੇ ਬਿਨ੍ਹਾਂ ਕਿਸੇ ਡਰ ਭੈਅ ਤੇ ਲਾਲਚ ਤੋਂ ਵੋਟ ਪਾਉਣੀ ਚਾਹੀਦੀ ਹੈ।

ਇਸ ਮੌਕੇ ਸਰਬਜੀਤ ਸਿੰਘ, ਬਲਵੀਰ ਸਿੰਘ, ਗੁਰਸੇਵਕ ਸਿੰਘ ਤੇ ਪਰਮਿੰਦਰ ਕੌਰ ਆਦਿ ਹਾਜ਼ਰ ਸਨ।