ਸਿਵਲ ਹਸਪਤਾਲ ’ਚ ਏਡਜ਼ ਦਿਵਸ ’ਤੇ ਕੀਤਾ ਜਾਗਰੂਕ
ਸਿਵਲ ਹਸਪਤਾਲ ਹਠੂਰ ਵਿਖੇ ਏਡਜ਼ ਦਿਵਸ ’ਤੇ ਜਾਗਰੂਕਤਾ ਸੈਮੀਨਾਰ
Publish Date: Mon, 01 Dec 2025 06:57 PM (IST)
Updated Date: Mon, 01 Dec 2025 09:17 PM (IST)

- ਅੱਜ ਦਾ ਦਿਨ ਏਡਜ਼ ਪ੍ਰਤੀ ਜਾਗਰੂਕਤਾ ਫਿਲਾਉਣ ਦਾ ਸੰਜੀਵ ਗੁਪਤਾ/ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ ਜਗਰਾਓਂ/ਹਠੂਰ : ਸਿਵਲ ਹਸਪਤਾਲ ਹਠੂਰ ਵਿਖੇ ਸੰਸਾਰ ਏਡਜ਼ ਜਾਗਰੂਕਤਾ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮਾਹਰ ਡਾਕਟਰਾਂ ਨੇ ਅੱਜ ਦੇ ਦਿਹਾੜੇ ਦੀ ਵਿਸ਼ੇਸ਼ਤਾ, ਏਡਜ਼ ਤੋਂ ਬਚਾਅ, ਏਡਜ਼ ਦਾ ਇਲਾਜ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਐੱਸਐੱਮਓ ਡਾ. ਅਮਨ ਸ਼ਰਮਾ ਨੇ ਕਿਹਾ ਕਿ ਐੱਚਆਈਵੀ ਨੂੰ ਲੈ ਕੇ ਅੱਜ ਵੀ ਸਮਾਜ ਵਿਚ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਫੈਲੀਆਂ ਹੋਈਆਂ ਹਨ। ਜਿਸਦਾ ਵੱਡਾ ਕਾਰਨ ਅੱਜ ਵੀ ਏਡਜ਼ ਵਿਸ਼ੇ ’ਤੇ ਗੱਲ ਕਰਨ ਤੋਂ ਲੋਕ ਝਿਜਕਦੇ ਹਨ, ਜਦਕਿ ਜ਼ਰੂਰੀ ਹੈ ਕਿ ਇਸ ਨੂੰ ਲੈ ਕੇ ਸ਼ਰਮ, ਡਰ ਅਤੇ ਸਮਾਜਿਕ ਦੂਰੀ ਨੂੰ ਖ਼ਤਮ ਕਰਨਾ ਚਾਹੀਦਾ ਹੈ। ਐੱਚਆਈਵੀ ਨੂੰ ਸਮਝਣਾ ਜ਼ਰੂਰੀ ਹੈ ਇਹ ਇੱਕ ਵਾਰਿਸ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਖ਼ਤਰਨਾਕ ਸਾਬਿਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਬੀਮਾਰੀ 15 ਸਾਲ ਤੋਂ 25 ਸਾਲ ਤੱਕ ਨੌਜਵਾਨਾਂ ਨੂੰ ਜਲਦੀ ਫੈਲਦੀ ਹੈ ਕਿਉਂਕਿ ਜਿਹੜੇ ਲੋਕ ਚਿੱਟੇ ਵਰਗੇ ਨਸ਼ੇ ਕਰਦੇ ਹਨ ਕਈ ਨੌਜਵਾਨ ਇੱਕ ਹੀ ਸਰਿੰਜ ਨੂੰ ਵਾਰ-ਵਾਰ ਵਰਤਦੇ ਹਨ, ਉਨ੍ਹਾਂ ਵਿੱਚ ਇਹ ਲੱਛਣ ਜ਼ਿਆਦਾ ਪਾਏ ਜਾਂਦੇ ਹਨ, ਇਸ ਨਾਲ ਮਰੀਜ਼ ਦਾ ਭਾਰ ਘੱਟਦਾ ਹੈ, ਭੁੱਖ ਘੱਟ ਲੱਗਦੀ ਹੈ, ਸਰੀਰ ’ਤੇ ਗੰਢਾ ਵਗੈਰਾ ਹੋ ਜਾਂਦੀਆਂ ਹਨ। ਇਸ ਦੇ ਫੈਲਣ ਦੇ ਮੁੱਖ ਕਾਰਨ ਜਿਸ ਵਿਚ ਬਿਨਾਂ ਉਬਾਲਿਆਂ ਸਰਿੰਜਾਂ ਦੀ ਵਰਤੋਂ ਕਰਨ ਨਾਲ, ਬਿਨਾਂ ਨਿਰੋਧ ਤੋਂ ਸੰਭੋਗ ਕਰਨ ਨਾਲ, ਸੰਕਰਮਿਤ ਬਲੱਡ ਦੇਣ ਨਾਲ, ਬਰੈਸਟ ਫੀਡ ਬੱਚੇ ਨੂੰ ਚੁੰਘਾਉਣ ਨਾਲ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਟੈਟੂ ਬਣਾਉਣ ਨਾਲ ਫੈਲਦੀ ਹੈ, ਇੱਕ ਦੂਜੇ ਨੂੰ ਗਲੇ ਮਿਲ ਕੇ ਆਪਸੀ ਪਿਆਰ ਕਰਨ ਨਾਲ ਅਤੇ ਇਕੱਠੇ ਖੇਡਣ ਇਕੱਠੇ ਖਾਣ ਨਾਲ ਏਡਜ਼ ਨਹੀਂ ਫੈਲਦੀ। ਇਸ ਕੈਂਪ ਵਿੱਚ ਗੁਰਵਿੰਦਰ ਕੌਰ, ਜਸਵਿੰਦਰ ਕੌਰ, ਕਿਰਨਦੀਪ ਕੌਰ, ਸੁਖਪਾਲ ਸਿੰਘ, ਹਰਬੰਸ ਸਿੰਘ ਚੀਮਾ, ਨੀਰਜ ਕੁਮਾਰ, ਵੀਨੂੰ ਸਿੰਗਲਾ, ਡਾ.ਮਨਪ੍ਰੀਤ ਕੌਰ, ਡਾ. ਆਰੀਅਨ ਸੱਗੜ, ਡਾ. ਅਮਨ ਗੋਇਲ, ਪ੍ਰਕਾਸ਼ ਸਿੰਘ ਬੀਹਲਾ, ਗੁੁਰਮੇਲ ਸਿੰਘ, ਪਵਨਜੀਤ ਕੌਰ, ਹਰਵਿੰਦਰ ਕੌਰ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਤਜਿੰਦਰ ਸਿੰਘ, ਸੁਮੀਰ ਗਿੱਲ ਆਦਿ ਹਾਜ਼ਰ ਸਨ।