ਪੱਤਰ ਪ੍ਰਰੇਰਕ, ਖੰਨਾ : ਕੌਮੀ ਬਾਲੜੀ ਦਿਵਸ ਤੇ ਬੇਟੀ ਪੜ੍ਹਓ ਬੇਟੀ ਬਚਾਓ ਪੋ੍ਗਰਾਮ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੀਡੀਪੀਓ ਇੰਦਰਜੀਤ ਕੌਰ ਦੀ ਅਗਵਾਈ 'ਚ ਪਿੰਡ ਲਲੌੜੀ ਕਲਾਂ ਵਿਖੇ ਆਂਗਨਵਾੜੀ ਵਰਕਰਜ਼ ਵੱਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸਰਪੰਚ ਸ਼ਿੰਗਾਰਾ ਸਿੰਘ ਪੁੱਜੇ। ਸਰਪੰਚ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹੈ ਕਿ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਸਮਿਝਆ ਜਾਵੇ, ਕਿਉਂਕਿ ਅੱਜ ਦੇ ਸਮਾਜ 'ਚ ਲੜਕੀਆਂ ਹਰ ਖੇਤਰ 'ਚ ਆਪਣੀ ਭੂੁਮਿਕਾ ਲੜਕਿਆਂ ਨਾਲੋਂ ਵੀ ਵਧੀਆ ਢੰਗ ਨਾਲ ਨਿਭਾ ਰਹੀਆਂ ਹਨ। ਅਧਿਆਪਕ ਦਲਜੀਤ ਸਿੰਘ ਨੇ ਕਿਹਾ ਕਿ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਉਚੇਰੀ ਸਿੱਖਿਆ ਦੇਣੀ ਜ਼ਰੂਰੀ ਹੈ। ਸੁਪਰਵਾਈਜ਼ਰ ਕ੍ਰਿਸ਼ਨਾ ਦੇਵੀ ਨੇ ਭਰੂਣ ਹੱਤਿਆ ਤੇ ਿਲੰਗ ਅਨੁਪਾਤ ਸਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕੁਲਵੰਤ ਸਿੰਘ ਵੱਲੋਂ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਦਲਜੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਰਾਜਿੰਦਰ ਕੌਰ, ਬਲਜੀਤ ਕੌਰ, ਅੰਮਿ੍ਤਪਾਲ ਕੌਰ (ਸਾਰੀਆਂ ਆਸ਼ਾ ਵਰਕਰਜ਼) ਪੰਚ ਪ੍ਰਰੀਤਮ ਸਿੰਘ, ਹਰਨੇਕ ਸਿੰਘ, ਸਿਹਤ ਵਿਭਾਗ ਵੱਲੋਂ ਕੁਲਵੰਤ ਸਿੰਘ, ਏ.ਐਨ.ਐਮ. ਹਰਜੀਤ ਕੌਰ, ਆਸ਼ਾ ਵਰਕਰ ਜਸਵੀਰ ਕੌਰ, ਪ੍ਰਰਾਇਮਰੀ ਸਕੂਲ ਦੀ ਮੁੱਖ ਅਧਿਆਪਕ ਹਰਜੀਤ ਕੌਰ, ਦਲਜੀਤ ਸਿੰਘ, ਅਨੁ ਸ਼ਰਮਾ, ਸੁਖਵੀਰ ਕੌਰ, ਕੁਲਵੰਤ ਕੌਰ, ਗੁਰਦੀਪ ਕੌਰ, ਹਰਦੀਪ ਕੌਰ, ਹਰਪ੍ਰਰੀਤ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਦਰਸ਼ਨਾ ਦੇਵੀ, ਹਰਪਾਲ ਕੌਰ, ਮਨਪ੍ਰਰੀਤ ਕੌਰ, ਸਵਰਨਜੀਤ ਕੌਰ, ਰਾਜਵਿੰਦਰ ਕੌਰ, ਮਨਪ੍ਰਰੀਤ ਕੌਰ ਹਾਜ਼ਰ ਸਨ।