ਸਰਵਣ ਸਿੰਘ ਭੰਗਲਾਂ, ਸਮਰਾਲਾ : ਪਿਛਲੇ ਦਿਨੀ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ 'ਖੇਡਾਂ ਵਤਨ ਪੰਜਾਬ ਦੀਆਂ' ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਭਾਗ ਲੈਂਦਿਆਂ ਬਲਾਕ ਸਮਰਾਲਾ ਦੇ ਅਥਲੀਟ ਦਲਜੀਤ ਸਿੰਘ ਲੈਕਚਰਾਰ ਨੇ ਜ਼ਿਲ੍ਹੇ 'ਚੋਂ 3000 ਮੀਟਰ ਰੇਸ ਵਾਕ 'ਚ ਪਹਿਲਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਅਥਲੀਟ ਇਮਰੋਜ ਸਮਰਾਲਾ ਨੇ ਪੰਜਾਬ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ ਲਈ ਆਪਣਾ ਨਾਮ ਦਰਜ ਕਰਵਾ ਲਿਆ ਹੈ। 200 ਮੀਟਰ ਰੇਸ 'ਚ ਸ਼ਾਨਦਾਰ ਪ੍ਰਦਰਸਨ ਕਰਦਿਆਂ ਉਸ ਨੇ ਇਹ ਮਾਣ ਹਾਸਲ ਕੀਤਾ।

ਸ਼ਾਹੀ ਸਪੋਰਟਸ ਕਾਲਜ ਵੱਲੋ ਇਨ੍ਹਾਂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਗੁਰਪ੍ਰਰੀਤ ਸਿੰਘ ਸ਼ਾਹੀ ਵੱਲੋਂ ਸਮੂਹ ਸਟਾਫ ਤੇ ਵਿਦਿਆਰਥੀਆਂ ਸਮੇਤ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਤੇ ਨੈਸ਼ਨਲ ਅਵਾਰਡੀ ਅਧਿਆਪਕ ਜਸਵੰਤ ਸਿੰਘ ਆਦਿ ਹਾਜ਼ਰ ਸਨ।