ਦਲਵਿੰਦਰ ਸਿੰਘ ਰਛੀਨ, ਰਾਏਕੋਟ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਹੋਏ ਅਧਿਆਪਕਾਂ ਦੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸਰਕਾਰੀ ਪ੍ਰਰਾਇਮਰੀ ਸਕੂਲ ਕੁੱਲਾਪੱਤੀ (ਰਾਏਕੋਟ) ਦੀ ਅਧਿਆਪਕਾ ਜਤਿੰਦਰ ਕੌਰ ਨੂੰ ਬੀਪੀਈਓ ਰਾਏਕੋਟ ਵੱਲੋਂ ਸਨਮਾਨਿਤ ਕੀਤਾ। ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਮੁੱਖ ਅਧਿਆਪਕ ਉਵਿੰਦਰ ਸਿੰਘ ਨੇ ਦੱਸਿਆ ਕਿ ਅਧਿਆਪਕਾ ਜਤਿੰਦਰ ਕੌਰ ਨੇ ਬਲਾਕ ਖੇਡਾਂ ਦੌਰਾਨ ਲੰਬੀ ਛਾਲ ਅਤੇ 100 ਮੀਟਰ ਦੌੜ 'ਚ ਪਹਿਲਾ ਸਥਾਨ ਪ੍ਰਰਾਪਤ ਕੀਤਾ। ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਅਧਿਆਪਕਾ ਜਤਿੰਦਰ ਕੌਰ (ਜੋਤੀ ਮਾਹੀ) ਨੇ ਵੱਡੀ ਲੀਡ ਲੈਂਦਿਆਂ 100 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਅਤੇ ਲੰਬੀ ਛਾਲ ਵਿਚ ਵੀ ਬਾਕੀ ਖਿਡਾਰੀਆਂ ਨਾਲੋਂ ਇੱਕ ਮੀਟਰ ਲੰਮੀ ਛਾਲ ਲਗਾ ਕੇ ਪਹਿਲਾ ਸਥਾਨ 'ਤੇ ਕਬਜ਼ਾ ਜਮਾਇਆ ਅਤੇ 10 ਅਕਤੂਬਰ ਨੂੰ ਹੋਣ ਵਾਲੀਆਂ ਸਟੇਟ ਪੱਧਰੀ ਖੇਡਾਂ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ। ਦੱਸਣਯੋਗ ਹੈ ਕਿ ਜਤਿੰਦਰ ਕੌਰ ਦੇ ਕੋਚ ਅਤੇ ਪਤੀ ਸੁਦਾਗਰ ਸਿੰਘ ਡੀਪੀਈ ਨੇ ਵੀ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਲੰਬੀ ਛਾਲ 'ਚ ਦੂਸਰਾ ਅਤੇ ਉਨ੍ਹਾਂ ਦੀ ਬੇਟੀ ਖੁਸ਼ਪ੍ਰਰੀਤ ਕੌਰ ਨੇ ਗੋਲਾ ਸੁੱਟਣਾ 'ਚ ਪਹਿਲਾ ਅਤੇ ਡਿਸਕਸ ਥੋ੍ 'ਚ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਸ ਸਮੇਂ ਤੀਰਥ ਕੌਰ, ਸੁਖਦੇਵ ਸਿੰਘ ਜੱਟਪੁਰੀ, ਚਰਨਜੀਤ ਕੌਰ, ਰੁਚੀ, ਗੁਰਪ੍ਰਰੀਤ ਕੌਰ, ਹਰਜਿੰਦਰ ਕੌਰ, ਕਮਲਜੀਤ ਕੌਰ, ਸੰਧਿਆ ਰਾਣੀ, ਪ੍ਰਦੀਪ ਕੌਰ, ਸਨਦੀਪ ਕੌਰ ਅਤੇ ਗੁਰਦੇਵ ਕੌਰ ਆਦਿ ਹਾਜ਼ਰ ਸਨ।