ਸਰਬਜੀਤ ਧਨੋਆ, ਭੰੂਦੜੀ

ਪਿੰਡ ਤਲਵੰਡੀ ਖੁਰਦ ਵਿਖੇ ਸਰਪੰਚ ਦਰਸ਼ਨ ਸਿੰਘ ਤਲਵੰਡੀ ਦੀ ਅਗਵਾਈ 'ਚ ਸਮੁੱਚੀ ਪੰਚਾਇਤ ਵੱਲੋਂ ਸਮਾਜ ਸੇਵੀ ਮੇਜਰ ਸਿੰਘ ਦੇਤਵਾਲ, ਸੁਖਵਿੰਦਰ ਸਿੰਘ ਢੱਟ, ਰਾਜਿੰਦਰ ਸਿੰਘ ਢੱਟ ਅਤੇ ਲਾਡੀ ਚਹਿਲ ਸਹੋਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੇਜਰ ਦੇਤਵਾਲ ਤੇ ਸੁਖਵਿੰਦਰ ਢੱਟ ਨੇ ਕਿਹਾ ਕਿ ਚੰਗਾ ਸਮਾਜ ਵਿਅਕਤੀ ਨੂੰ ਵਧੀਆ ਜੀਵਨ ਪ੍ਰਦਾਨ ਕਰਦਾ ਹੈ। ਇਸ ਲਈ ਸਾਨੂੰ ਸਭ ਨੂੰ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਨਾਲ ਮਿਲ-ਜੁਲ ਕੇ ਸਮਾਜ ਸੁਧਾਰ ਕਾਰਜਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਸੇਵਾ ਸਿੰਘ ਆੜ੍ਹਤੀਆ, ਪ੍ਰਧਾਨ ਤੀਰਥ ਸਿੰਘ, ਈਸ਼ਰ ਇਕਬਾਲ ਸਿੰਘ ਦਿਓਲ, ਕਰਤਾਰ ਸਿੰਘ ਤੂਰ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ, ਜਸਵੀਰ ਸਿੰਘ ਪ੍ਰਧਾਨ ਨਛੱਤਰ ਸਿੰਘ, ਸੰਜੀਵ ਢੰਡ ਅਤੇ ਭੁਪਿੰਦਰ ਸਿੰਘ ਮੁੱਲਾਂਪੁਰ ਆਦਿ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।