ਜ.ਸ., ਲੁਧਿਆਣਾ : ਹਰਚਰਨ ਸਿੰਘ ਪਾਹਵਾ (62) ਐੱਮਡੀ ਏਵਨ ਇਸਪਾਤ ਦੀ ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਲਿਵਰ ਟਰਾਂਸਪਲਾਂਟ ਦੌਰਾਨ ਮੌਤ ਹੋ ਗਈ ਸੀ, ਦਾ ਸਸਕਾਰ ਸ਼ਨਿੱਚਰਵਾਰ ਨੂੰ ਮਾਡਲ ਟਾਊਨ ਐਕਸਟੈਂਸ਼ਨ ਵਿਚ ਕੀਤਾ ਗਿਆ। ਉਹ ਇੰਦਰਜੀਤ ਸਿੰਘ ਪਾਹਵਾ ਦੇ ਪੁੱਤਰ ਸਨ। ਸਾਈਕਲ ਉਦਯੋਗ ਦੇ ਨਾਲ ਏਵਨ ਗਰੁੱਪ ਨੇ ਵੀ ਸਟੀਲ ਉਦਯੋਗ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਏਵਨ ਇਸਪਾਤ ਦਾ ਸੰਚਾਲਨ ਕਰਦੇ ਹੋਏ ਉਨ੍ਹਾਂ ਨੇ ਕਈ ਦਿਸਹਿੱਦੇ ਸਥਾਪਤ ਕੀਤੇ ਅਤੇ ਲੁਧਿਆਣਾ ਉਦਯੋਗ ਨੂੰ ਵਧੀਆ ਸਟੀਲ ਉਤਪਾਦ ਪ੍ਰਦਾਨ ਕਰਕੇ ਦੇਸ਼ ਅਤੇ ਵਿਦੇਸ਼ ਵਿਚ ਪੰਜਾਬ ਦਾ ਨਾਮ ਰੌਸ਼ਨ ਕੀਤਾ।

ਇਸ ਮੌਕੇ ਓਂਕਾਰ ਸਿੰਘ ਪਾਹਵਾ, ਸੀਐੱਮਡੀ ਏਵਨ ਸਾਈਕਲਜ਼, ਏਵਨ ਸਟੀਲ ਦੇ ਚੇਅਰਮੈਨ ਚੇਤਨ ਪਾਹਵਾ, ਏਵਨ ਸਾਈਕਲ ਕੰਪੋਨੈਂਟਸ ਦੇ ਚੇਅਰਮੈਨ ਰੋਹਿਤ ਪਾਹਵਾ, ਏਵਨ ਸਾਈਕਲਜ਼ ਦੇ ਰਿਸ਼ੀ ਪਾਹਵਾ, ਮਨਦੀਪ ਪਾਹਵਾ, ਅਭਿਨਵ ਪਾਹਵਾ, ਸਿਧਾਰਥ ਪਾਹਵਾ, ਟਿਪਸਨ ਸਾਈਕਲ ਦੇ ਕੇਜੇ ਪਾਹਵਾ, ਫੀਕੋ ਦੇ ਮੁਖੀ ਗੁਰਮੀਤ ਕੁਲਾਰ, ਸੀਆਈਸੀਯੂ ਦੇ ਮੁਖੀ ਉਪਕਾਰ ਸਿੰਘ ਆਹੂਜਾ, ਯੂਸੀਪੀਐੱਮਏ ਦੇ ਮੁਖੀ ਡੀਐੱਸ ਚਾਵਲਾ, ਗੁਰਚਰਨ ਸਿੰਘ ਜੈਮਕੋ, ਮਨਜਿੰਦਰ ਸਿੰਘ ਸਚਦੇਵਾ, ਅਵਤਾਰ ਸਿੰਘ ਸਿੰਘ ਭੋਗਲ, ਰਾਜੀਵ ਜੈਨ, ਸਤਨਾਮ ਸਮੇਤ ਵੱਡੀ ਗਿਣਤੀ ਵਿਚ ਸਨਅਤਕਾਰ, ਰਾਜਸੀ ਤੇ ਸਮਾਜਿਕ ਲੋਕ ਹਾਜ਼ਰ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਭੋਗ ਸੋਮਵਾਰ ਨੂੰ ਬਾਅਦ ਦੁਪਹਿਰ ਤਿੰਨ ਤੋਂ ਚਾਰ ਵਜੇ ਤਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪਵੇਗਾ।