ਲੁਧਿਆਣਾ ਵਿੱਚ ਬੀਤੇ ਦਿਨ ਤੜਕੇ ਇੱਕ ਆਟੋ ਗਿਰੋਹ ਵੱਲੋਂ ਹੈਰਾਨ ਕਰਨ ਵਾਲੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਦਮਾਸ਼ਾਂ ਨੇ ਦਾਤ ਦਿਖਾ ਕੇ ਆਟੋ ਵਿੱਚ ਬੈਠੀਆਂ ਸੱਤ ਸਵਾਰੀਆਂ ਨੂੰ ਲੁੱਟਿਆ ਅਤੇ ਬਾਅਦ ਵਿੱਚ ਆਟੋ ਸਵਾਰ ਨੋਇਡਾ ਦੇ ਇੱਕ ਕਾਰੋਬਾਰੀ ਦੇ ਮੋਬਾਈਲ ਰਾਹੀਂ ਯੂ.ਪੀ.ਆਈ. ਟਰਾਂਜੈਕਸ਼ਨਾਂ ਕਰਕੇ ਹਜ਼ਾਰਾਂ ਰੁਪਏ ਟਰਾਂਸਫਰ ਕਰਵਾ ਲਏ ਗਏ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਦਕਿ ਪੁਲਿਸ ਨੇ ਯੂ.ਪੀ.ਆਈ. ਟਰਾਂਜੈਕਸ਼ਨ ਦੇ ਜ਼ਰੀਏ ਇੱਕ ਮੁਲਜ਼ਮ ਦੀ ਸ਼ਨਾਖਤ ਕਰਕੇ ਕੇਸ ਦਰਜ ਕਰ ਲਿਆ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਵਿੱਚ ਬੀਤੇ ਦਿਨ ਤੜਕੇ ਇੱਕ ਆਟੋ ਗਿਰੋਹ ਵੱਲੋਂ ਹੈਰਾਨ ਕਰਨ ਵਾਲੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਦਮਾਸ਼ਾਂ ਨੇ ਦਾਤ ਦਿਖਾ ਕੇ ਆਟੋ ਵਿੱਚ ਬੈਠੀਆਂ ਸੱਤ ਸਵਾਰੀਆਂ ਨੂੰ ਲੁੱਟਿਆ ਅਤੇ ਬਾਅਦ ਵਿੱਚ ਆਟੋ ਸਵਾਰ ਨੋਇਡਾ ਦੇ ਇੱਕ ਕਾਰੋਬਾਰੀ ਦੇ ਮੋਬਾਈਲ ਰਾਹੀਂ ਯੂ.ਪੀ.ਆਈ. ਟਰਾਂਜੈਕਸ਼ਨਾਂ ਕਰਕੇ ਹਜ਼ਾਰਾਂ ਰੁਪਏ ਟਰਾਂਸਫਰ ਕਰਵਾ ਲਏ ਗਏ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਦਕਿ ਪੁਲਿਸ ਨੇ ਯੂ.ਪੀ.ਆਈ. ਟਰਾਂਜੈਕਸ਼ਨ ਦੇ ਜ਼ਰੀਏ ਇੱਕ ਮੁਲਜ਼ਮ ਦੀ ਸ਼ਨਾਖਤ ਕਰਕੇ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਗਰੇਟਰ ਮਰਡਾ ਦੇ ਵਾਸੀ ਦਿਲੀਪ ਕੁਮਾਰ ਮੋਰੀਆ ਨੇ ਦੱਸਿਆ ਕਿ ਉਹ ਬੀਤੇ ਦਿਨ ਤੜਕੇ 4:45 ਵਜੇ ਆਪਣੀ ਭੈਣ ਨੂੰ ਮਿਲਣ ਲਈ ਨੋਇਡਾ ਤੋਂ ਲੁਧਿਆਣਾ ਆਇਆ ਸੀ। ਰੇਲਵੇ ਸਟੇਸ਼ਨ ਤੋਂ ਉਹ ਆਟੋ ਵਿੱਚ ਸਵਾਰ ਹੋ ਕੇ ਭੈਣ ਦੇ ਘਰ ਵੱਲ ਰਵਾਨਾ ਹੋਇਆ। ਆਟੋ ਵਿੱਚ ਪਹਿਲਾਂ ਹੀ ਕੁਝ ਹੋਰ ਸਵਾਰੀਆਂ ਬੈਠੀਆਂ ਹੋਈਆਂ ਸਨ।