ਜੇਐੱਨਐੱਨ, ਲੁਧਿਆਣਾ : ਸ਼ਹਿਰ ਦੇ ਜਮਾਲਪੁਰ ਇਲਾਕੇ 'ਚ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਕਾਨੂੰਨ ਤੇ ਵਿਵਸਥਾ ਨੂੰ ਠੇਂਗਾ ਦਿਖਾਉਂਦਿਆਂ ਸਰ੍ਹੇਆਮ ਗੋਲ਼ੀਆਂ ਚਲਾਈਆਂ। ਉਨ੍ਹਾਂ 'ਚ ਇਕ ਗੋਲ਼ੀ ਵਰਕਸ਼ਾਪ ਮਾਲਕ ਦੇ ਸਿਰ ਤੋਂ ਨਿਕਲ ਕੇ ਗਈ। ਲਹੂਲੁਹਾਨ ਹਾਲਤ 'ਚ ਉਸ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ। ਘਟਨਾ ਸੋਮਵਾਰ ਸਵੇਰੇ ਕਰੀਬ 11 ਵਜੇ ਦੀ ਹੈ।

ਜਾਣਕਾਰੀ ਮੁਤਾਬਿਕ ਜਮਾਲਪੁਰ ਕਾਲੋਨੀ ਦੇ ਐੱਚਈ ਚੌਕ ਸਥਿਤ ਧੰਨਾ ਆਟੋ ਸੈਂਟਰ ਦਾ ਮਾਲਕ ਗੁਰਵਿੰਦਰ ਸਿੰਘ ਉਰਫ਼ ਧੰਨਾ ਆਪਣੀ ਵਰਕਸ਼ਾਪ ਤੋਂ ਬਾਹਰ ਖੜ੍ਹਿਆ ਸੀ। ਉਸ ਦੌਰਾਨ ਸਪੈਂਲਡਰ ਮੋਟਰਸਾਈਕਲ 'ਤੇ ਆਏ ਦੋ ਲੋਕਾਂ ਨੇ ਉਸ 'ਤੇ ਚਾਰ ਫਾਇਰ ਕਰ ਦਿੱਤੇ। ਧੰਨਾ ਨੇ ਹੁਸ਼ਿਆਰੀ ਦਿਖਾਉਂਦਿਆਂ ਆਪਣਾ ਬਚਾਅ ਕਰ ਲਿਆ ਪਰ ਅੰਤ 'ਚ ਕੀਤੇ ਚੌਥੇ ਫਾਇਰ ਦੇ ਛਰੇ ਉਸ ਦੇ ਸਿਰ ਦੇ ਪਿਛਲੇ ਪਾਸੇ ਲੱਗ ਗਏ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।

ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਫੋਕਲ ਪੁਆਇੰਟ ਇੰਚਾਰਜ ਦਵਿੰਦਰ ਸ਼ਰਮਾ ਪੁਲਿਸ ਟੀਮ ਨਾਲ ਮੌਕੇ 'ਤੇ ਪੁੱਜੇ ਤੇ ਛਾਣਬੀਣ 'ਚ ਜੁੱਟ ਗਏ। ਪੁਲਿਸ ਨੇ ਘਟਨਾ ਵਾਲੇ ਸਥਾਨ ਤੋਂ ਤਿੰਨ ਚਲੇ ਹੋਏ ਖੋਲ ਬਰਾਮਦ ਕਰ ਲਏ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦੀਆਂ ਟੀਮਾਂ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ 'ਚ ਜੁੱਟੀ ਹੋਈ ਹੈ।

Posted By: Amita Verma