ਸਟਾਫ ਰਿਪੋਰਟਰ, ਖੰਨਾ

ਡਾ. ਅੰਬੇਡਕਰ ਭਵਨ ਵਿਖੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦੀ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਹੋਈ। ਜਿਸ 'ਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਸ਼ਿਰਕਤ ਕੀਤੀ। ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ। ਜਿਨਾਂ੍ਹ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਐਸਸੀ ਮੁੱਖ ਮੰਤਰੀ ਬਣਾਇਆ ਹੈ। ਮੈਂਬਰਾਂ ਨੇ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋ ਦਾ ਵੀ ਧੰਨਵਾਦ ਕੀਤਾ ਕਿ ਜਿਨਾਂ੍ਹ ਨੇ ਸਮੇਂ ਸਮੇਂ ਤੇ ਕਾਂਗਰਸ ਹਾਈ ਕਮਾਂਡ ਕੋਲ ਇਹ ਮੰਗ ਬੜੇ ਹੀ ਜ਼ੋਰ-ਸ਼ੋਰ ਨਾਲ ਚੁੱਕੀ ਕਿ ਪੰਜਾਬ ਦਾ ਮੁੱਖ ਮੰਤਰੀ ਐੱਸਸੀ. ਭਾਈਚਾਰੇ 'ਚ ਹੋਣਾ ਚਾਹੀਦਾ ਹੈ। ਪ੍ਰਧਾਨ ਕਰਮਜੀਤ ਸਿੰਘ ਸਿਫ਼ਤੀ ਨੇ ਆਖਿਆ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੇ ਹਰ ਨਾਗਰਿਕ ਨੂੰ ਬਣਦਾ ਮਾਣ ਸਨਮਾਨ ਮਿਲੇਗਾ ਤੇ ਪੰਜਾਬ ਮੁੜ ਤਰੱਕੀਆਂ ਦੀਆਂ ਲੀਹਾਂ ਉੱਤੇ ਚੱਲੇਗਾ। ਕਮਲਜੀਤ ਲੱਧੜ ਨੇ ਆਖਿਆ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਦਲਿਤਾਂ ਨੂੰ ਸਮਾਜ 'ਚ ਬਣਦਾ ਮਾਣ ਸਤਿਕਾਰ ਦਿੱਤਾ ਹੈ। ਉਨਾਂ੍ਹ ਨੂੰ ਯਕੀਨ ਹੈ ਕਿ ਚੰਨੀ ਇੱਕ ਬਹੁਤ ਹੀ ਤਜਰਬੇਕਾਰ ਇਨਸਾਨ ਹਨ, ਜੋ ਇਕ ਐਮਸੀ ਲੈਵਲ ਤੋਂ ਉੱਪਰ ਉੱਠ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਤੇ ਆਉਣ ਵਾਲੇ ਸਮੇਂ 'ਚ ਉਹ ਬਹੁਤ ਹੀ ਇਤਿਹਾਸਿਕ ਫ਼ੈਸਲੇ ਲੈਣਗੇ।

ਪੰਜਾਬ ਵਕਫ ਬੋਰਡ ਦੇ ਮੈਂਬਰ ਤੇ ਮੁਸਲਿਮ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਜਨਾਬ ਸਿਤਾਰ ਮੁਹੰਮਦ ਲਿਬੜਾ ਨੇ ਕਾਂਗਰਸੀ ਪਾਰਟੀ ਨੇ ਚੰਨੀ ਦੀ ਕਾਬਲੀਅਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ। ਕਾਂਗਰਸ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਸਾਰੇ ਧਰਮਾਂ ਤੇ ਵਰਗਾਂ ਦਾ ਸਤਿਕਾਰ ਕਰਦਾ ਹੈ। ਇਸ ਮੌਕੇ ਬਲਬੀਰ ਸਿੰਘ ਜਨਰਲ ਸਕੱਤਰ, ਰਾਜ ਸਿੰਘ ਸੁਹਾਵੀ ਚੇਅਰਮੈਨ, ਸਵਰਨ ਸਿੰਘ ਿਛੱਬਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਐਡਵੋਕੇਟ ਹਰਮੇਸ਼ ਜੱਸਲ, ਬਲਵੀਰ ਸਿੰਘ ਸੁਹਾਵੀ ਨੇ ਵੀ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਨੂੰ ਸ਼ੱੁਭ ਕਾਮਨਾਵਾਂ ਦਿੱਤੀਆਂ ਤੇ ਬਾਅਦ 'ਚ ਅੰਬੇਡਕਰ ਭਵਨ ਤੇ ਬਾਜ਼ਾਰਾਂ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ।

ਇਸ ਦੌਰਾਨ ਰਾਮ ਸਿੰਘ ਬਾਲੂ, ਪਿੰ੍ਸੀਪਲ ਤਾਰਾ ਸਿੰਘ, ਰਣਵੀਰ ਸਿੰਘ ਕਾਕਾ, ਈਸ਼ਰ ਸਿੰਘ, ਬੇਅੰਤ ਸਿੰਘ ਕੌੜੀ, ਟੇਕ ਚੰਦ, ਮੇਜਰ ਸਿੰਘ, ਸੁਰਿੰਦਰ ਸਿੰਘ ਮਾਨੂੰਪੁਰ, ਕੈਪਟਨ ਸ਼ਿਵ ਸਿੰਘ, ਨੇਤਰ ਸਿੰਘ, ਪਾਲ ਸਿੰਘ ਕੈੜੇ, ਨਿਰਮਲ ਸਿੰਘ, ਸੁਰਿੰਦਰ ਸਿੰਘ ਗੋਹ, ਰਾਜ ਕੁਮਾਰ ਲਖੀਆ, ਰਮਨਦੀਪ ਸਿੰਘ, ਹਰਜੀਤ ਸਿੰਘ ਬੂਲੇਪੁਰ, ਜਰਨੈਲ ਸਿੰਘ ਅਜਨੇਰ, ਗੁਰਲਾਇਕ ਸਿੰਘ, ਗੁਰਪ੍ਰਰੀਤ ਸਿੰਘ ਰਾਜੇਵਾਲ, ਲਛਮਣ ਸਿੰਘ, ਬਾਬੂ ਸਿੰਘ ਆਦਿ ਹਾਜ਼ਰ ਸਨ।