ਜੇਐੱਨਐੱਨ, ਲੁਧਿਆਣਾ : ਚੰਡੀਗੜ੍ਹ ਰੋਡ ਦੇ ਸੈਕਟਰ-32 ਇਲਾਕੇ 'ਚ ਇਕ ਐੱਸਆਈ ਨੇ ਮਹਿਲਾ ਨੂੰ ਗੋਲ਼ੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਮੁਲਜ਼ਮ ਏਐੱਸਆਈ ਸੁਖਪਾਲ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ-7 ਪੁਲਿਸ ਉਸ ਦੀ ਤਲਾਸ਼ 'ਚ ਜੁਟੀ ਹੋਈ ਹੈ।

ਕਮਿਸ਼ਨਰ ਪੁਲਿਸ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਫਿਲਹਾਲ ਮਹਿਲਾ ਦੀ ਹਾਲਤ ਸਟੇਬਲ ਬਣੀ ਹੋਈ ਹੈ। ਇਹ ਘਟਨਾ ਕੱਲ੍ਹ ਰਾਤ ਦੀ ਹੈ। ਉਕਤ ਏਐੱਸਆਈ ਮਹਿਲਾ ਦਾ ਪਰਿਵਾਰਕ ਦੋਸਤ ਸੀ। ਕੱਲ੍ਹ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ 'ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਔਰਤ 'ਤੇ ਗੋਲ਼ੀ ਦਾਗ ਦਿੱਤੀ, ਜੋ ਉਸ ਦੇ ਪੇਟ 'ਚ ਜਾ ਲੱਗੀ। ਏਐੱਸਆਈ ਕੱਲ੍ਹ ਤੋਂ ਡਿਊਟੀ 'ਤੇ ਗ਼ੈਰ-ਹਾਜ਼ਿਰ ਸੀ। ਉਸ ਖ਼ਿਲਾਫ਼ ਹੱਤਿਆ ਕੋਸ਼ਿਸ਼ ਦਾ ਕੇਸ ਦਰਜ ਕਰ ਉਨ੍ਹਾਂ ਦੀ ਤਲਾਸ਼ ਚੱਲ ਰਹੀ ਹੈ।

Posted By: Amita Verma