ਤਰੁਣ ਆਨੰਦ, ਦੋਰਾਹਾ : ਦੋਰਾਹਾ ਵਿਖੇ ਤਾਇਨਾਤ ਏਐੱਸਆਈ ਗੁਰਦੀਪ ਸਿੰਘ ਠੇਕੀ ਨੇ ਅੱਜ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚ ਛਾਲ ਮਾਰਨ ਲੱਗੀ ਕੁੜੀ ਦੀ ਜਾਨ ਬਚਾਈ। ਪ੍ਰਰਾਪਤ ਜਾਣਕਾਰੀ ਅਨੁਸਾਰ ਦੋਰਾਹਾ ਨਹਿਰ 'ਤੇ ਅੱਜ ਨਵਦੀਪ ਸਪੁੱਤਰੀ ਅਵਤਾਰ ਸਿੰਘ ਵਾਸੀ ਕੋਟ ਮੰਗਲ ਸਿੰਘ ਨਗਰ ਲੁਧਿਆਣਾ ਜੋ ਕਿ ਨਹਿਰ 'ਚ ਛਾਲ ਮਾਰਨ ਲੱਗੀ ਸੀ, ਨੂੰ ਮੌਕੇ 'ਤੇ ਤਾਇਨਾਤ ਏਐਸਆਈ ਗੁਰਦੀਪ ਸਿੰਘ ਠੇਕੀ ਨੇ ਗੋਤਾਖੋਰਾਂ ਦੀ ਮਦਦ ਨਾਲ ਬਚਾ ਲਿਆ ਤੇ ਨਹਿਰ 'ਚ ਛਾਲ ਮਾਰਨ ਨੂੰ ਰਾਜਵੰਤ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ। ਦੱਸਣਯੋਗ ਹੈ ਕਿ ਗੁਰਦੀਪ ਸਿੰਘ ਠੇਕੀ ਪਹਿਲਾ ਵੀ ਕਈ ਜਾਨਾਂ ਬਚਾ ਚੁੱਕਾ ਹੈ। ਜਿਸ ਕਰਕੇ ਪੰਜਾਬ ਦੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਤੋਂ ਇਲਾਵਾ ਕਈ ਉੱਚ ਅਧਿਕਾਰੀ ਗੁਰਦੀਪ ਸਿੰਘ ਠੇਕੀ ਦਾ ਵਿਸ਼ੇਸ ਸਨਮਾਨ ਕਰ ਚੁੱਕੇ ਹਨ। ਇਸ ਮੌਕੇ ਹਾਜ਼ਰ ਲੋਕਾਂ ਨੇ ਪੁਲਿਸ ਮੁਲਾਜ਼ਮ ਗੁਰਦੀਪ ਸਿੰਘ ਠੇਕੀ ਦੀ ਕਾਫੀ ਸ਼ਲਾਘਾ ਕੀਤੀ।