ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਅਸ਼ਨੀ ਕੁਮਾਰ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ 1992 'ਚ ਬੈਂਕਿੰਗ ਖੇਤਰ 'ਚ ਸੇਵਾਵਾਂ ਸ਼ੁਰੂ ਕੀਤੀਆਂ ਸਨ। ਉਸ ਉਪਰੰਤ ਮੈਨੇਜਰ, ਸੀਨੀਅਰ ਮੈਨੇਜਰ, ਚੀਫ ਮੈਨੇਜਰ, ਸਹਾਇਕ ਜਨਰਲ ਮੈਨੇਜਰ ਅਤੇ ਖੇਤਰੀ ਜਨਰਲ ਮੈਨੇਜਰ ਦੇ ਅਹੁਦਿਆਂ 'ਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਆਪਣੀਆਂ ਸੇਵਾਵਾਂ ਨਿਭਾਉਣ ਮਗਰੋਂ ਹੁਣ ਡਿਪਟੀ ਜਨਰਲ ਮੈਨੇਜਰ ਵਜੋਂ ਪਦਉੱਨਤ ਹੋਏ ਹਨ। ਉਨ੍ਹਾਂ ਨੂੰ ਜ਼ੋਨਲ ਪ੍ਰਬੰਧਕ ਵਜੋਂ ਲੁਧਿਆਣਾ ਵਿਖੇ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਉਹ ਹੁਣ ਤਕ ਦਿੱਲੀ, ਗੁਜਰਾਤ, ਚੰਡੀਗੜ੍ਹ, ਮੋਗਾ, ਜਲੰਧਰ ਅਤੇ ਰਾਜਕੋਟ ਆਦਿ ਸ਼ਹਿਰਾਂ 'ਚ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਵਧੀਆ ਸੇਵਾਵਾਂ ਬਦਲੇ ਸਨਮਾਨ ਵੀ ਹਾਸਲ ਕਰ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨੇ ਬੈਂਕ ਦੀਆ ਯੋਜਨਾਵਾਂ ਬਾਰੇ ਜਾਣੂ ਕਰਵਾਉਂਦਿਆ ਦੱਸਿਆ ਕਿ ਕਾਰ ਜਾਂ ਘਰ ਖਰੀਦਣ ਲਈ ਕਰਜ਼ੇ, ਸੋਨਾ ਰੱਖ ਕੇ ਲਏ ਕਰਜ਼ੇ 'ਤੇ ਪੰਜਾਬ ਐਂਡ ਸਿੰਧ ਬੈਂਕ ਦੀ ਵਿਆਜ਼ ਦਰ ਬਾਕੀ ਬੈਂਕਾਂ ਦੇ ਮੁਕਾਬਲੇ 'ਚ ਕਾਫੀ ਘੱਟ ਹੈ।