ਸੰਜੀਵ ਗੁਪਤਾ, ਜਗਰਾਓਂ : ਚੌਕੀ ਬੱਸ ਸਟੈਂਡ ਜਗਰਾਓਂ ਦੀ ਪੁਲਿਸ ਨੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਇਲਾਕੇ 'ਚ ਵੇਚਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ। ਮੁਲਜ਼ਮ ਤੋਂ ਪੁਲਿਸ ਪਾਰਟੀ ਨੇ ਚਾਰ ਪੇਟੀਆਂ ਸ਼ਰਾਬ ਬਰਾਮਦ ਕੀਤੀਆਂ।

ਇਸ ਸਬੰਧੀ ਡੀਐੱਸਪੀ ਦਲਜੀਤ ਸਿੰਘ ਵਿਰਕ ਨੇ ਦੱਸਿਆ ਚੌਕੀ ਬੱਸ ਸਟੈਂਡ ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਹੇਠ ਏਐੱਸਆਈ ਮੇਜਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ 'ਤੇ ਗੁਰਪ੍ਰਰੀਤ ਸਿੰਘ ਉਰਫ ਗੋਪੀ ਵਾਸੀ ਕੋਠੇ ਖੰਜੂਰਾਂ ਦੇ ਘਰ ਛਾਪਾ ਮਾਰ ਕੇ ਉਥੋਂ 4 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ। ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਉਕਤ ਵਿਅਕਤੀ ਹਰਿਆਣਾ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਇਲਾਕੇ 'ਚ ਸਪਲਾਈ ਕਰਦਾ ਸੀ, ਜਿਸ ਨੂੰ ਅੱਜ ਗਿ੍ਫਤਾਰ ਕਰ ਲਿਆ। ਉਕਤ ਦੀ ਪੁੱਛਗਿੱਛ ਤੋਂ ਬਾਅਦ ਉਸ ਨਾਲ ਇਸ ਧੰਦੇ ਨਾਲ ਜੁੜੇ ਹੋਰਾਂ ਵਿਅਕਤੀਆਂ ਨੂੰ ਵੀ ਗਿ੍ਫਤਾਰ ਕੀਤਾ ਜਾਵੇਗਾ।