ਸੰਜੀਵ ਗੁਪਤਾ, ਜਗਰਾਓਂ : ਅੰਤਰਰਾਸ਼ਟਰੀ ਪੀਡੀਐੱਫਏ ਡੇਅਰੀ ਐਕਸਪੋ 2019 ਦੇ ਅੱਜ ਤੀਜੇ ਦਿਨ ਹੋਏ ਮੱਝਾਂ ਦੇ ਦੁੱਧ ਚੁਆਈ ਮੁਕਾਬਲੇ 'ਚ ਪੁੱਜੀ ਸਰਸਵਤੀ ਨੇ 32 .066 ਕਿਲੋ ਦੁੱਧ ਦਿੰਦਿਆ ਵਿਸ਼ਵ ਰਿਕਾਰਡ ਨੂੰ ਮਾਤ ਦਿੱਤੀ। ਇਸ 'ਤੋਂ ਪਹਿਲਾ ਪਾਕਿਸਤਾਨ ਦੇ ਫੈਸਲਾਬਾਦ ਦੇ ਚੌਧਰੀ ਹੱਜਉਮਰਨਾਜ਼ੀ ਦੀ ਮੱਝ ਨੇ 32.050 ਕਿੱਲੋ ਦੁੱਧ ਦੇ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ ਜਿਸ ਨੂੰ ਅੱਜ ਸਰਸਵਤੀ ਨੇ ਤੋੜਿਆ। ਹਿਸਾਰ ਦੇ ਪਿੰਡ ਲਤਾਨੀ ਵਾਸੀ ਸੁਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੱਝ ਸਰਸਵਤੀ ਰੋਜ਼ਾਨਾਂ 32.066 ਕਿੱਲੋ ਦੁੱਧ ਦਿੰਦੀ ਹੈ, ਇਸ ਦੀ ਦੇਖ ਭਾਲ ਉਨ੍ਹਾਂ ਦਾ ਪੂਰਾ ਪਰਿਵਾਰ ਪਰਿਵਾਰਕ ਮੈਂਬਰ ਵਾਂਗ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਸਵਤੀ ਦੀ ਖ਼ੁਰਾਕ 'ਚ ਰੋਜ਼ਾਨਾ ਪਸ਼ੂ ਖੁਰਾਕ 'ਤੋਂ ਇਲਾਵਾ ਝੋਲੇ ਤੇ ਹੋਰ ਤਾਕਤਵਰ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।

ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਅੱਜ ਪੀਡੀਐੱਫਏ ਐਕਸਪੋ 'ਚ ਮੱਝਾਂ ਦੇ ਦੁੱਧ ਚੁਆਈ ਮੁਕਾਬਲੇ 'ਚ ਵਿਸ਼ਨ ਰਿਕਾਰਡ ਟੁੱਟਾ ਹੈ। ਉਨ੍ਹਾਂ ਕਿਹਾ ਕਿ ਪੀਡੀਐਫਏ ਐਕਸਪੋ ਦੌਰਾਨ ਮੁੱਖ ਮਕਸਦ ਅਜਿਹੇ ਦੁਧਾਰੂ ਪਸ਼ੂਆਂ ਨੂੰ ਡੇਅਰੀ ਫਾਰਮਰਾਂ ਅੱਗੇ ਲਿਆ ਕੇ ਉਨ੍ਹਾਂ ਨੂੰ ਡੇਅਰੀ ਕਿੱਤੇ 'ਚ ਚੰਗੇ ਪਸ਼ੂ ਰੱਖਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਡੇਅਰੀ ਕਿੱਤੇ 'ਚ ਸਮੇ ਮੁਤਾਬਕ ਆਧੁਨਿਕ ਤਕਨੀਕ ਨੂੰ ਅਪਨਾਉਂਦਿਆਂ ਚੰਗੀ ਨਸਲ ਦੇ ਦੁਧਾਰੂ ਪਸ਼ੂ ਰੱਖਣ ਨਾਲ ਡੇਅਰੀ ਫਾਰਮਰ ਚੋਖਾ ਲਾਭ ਲੈ ਸਕਦਾ ਹੈ।

Posted By: Seema Anand