ਬਲਜੀਤ ਜਮਾਲਪੁਰ, ਲੁਧਿਆਣਾ : ਸਿਮਰਜੀਤ ਸਿੰਘ ਿਢੱਲੋਂ ਦੀ ਅਗਵਾਈ 'ਚ ਐਤਵਾਰ ਨੂੰ ਹਲਕੇ ਦੇ ਵੱਖ-ਵੱਖ ਇਲਾਕਿਆਂ 'ਚ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਗੱਲਬਾਤ ਕਰਦੇ ਹੋਏ ਿਢੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ। ਇਸ ਸਰਕਾਰ ਨੇ ਦਲਿਤ ਪਰਿਵਾਰ ਦੇ ਨੀਲੇ ਕਾਰਡ, ਸ਼ਗਨ ਸਕੀਮਾਂ, ਬੁਢਾਪਾ ਪੈਨਸ਼ਨਾਂ ਕੱਟ ਕੇ ਇਨ੍ਹਾਂ ਨਾਲ ਬਹੁਤ ਧੱਕਸ਼ਾਹੀੇ ਕੀਤੀ ਹੈ। ਿਢੱਲੋਂ ਨੇ ਕਿਹਾ ਕਿ ਕਾਂਗਰਸ ਦੇ ਰਾਜ 'ਚ ਨਕਲੀ ਸ਼ਰਾਬ ਮਾਫੀਆ ਆਪਣੇ ਕੰਮ ਜ਼ੋਰਾਂ 'ਤੇ ਕਰ ਰਿਹਾ ਹੈ ਜਿਸ ਕਰ ਕੇ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ 120 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਇਸ ਮੌਕੇ ਪੀਏ ਅਮਨਦੀਪ ਸਿੰਘ, ਬਲਜੀਤ ਸਹੋਤਾ, ਰਵਿੰਦਰ ਵਰਮਾਂ , ਡਾ ਨਛੱਤਰ ਸਿੰਘ, ਮੂੰਨਾ ਨਾਹਰ, ਇੰਦੂ, ਗੁਰਪ੍ਰਰੀਤ ਸਿੰਘ ਗੋਰਾਂ, ਰਮਨਜੀਤ ਸਿੰਘ, ਰਾਜੂ ਤੇ ਮਨਪ੍ਰਰੀਤ ਸਿੰਘ ਆਦਿ ਹਾਜ਼ਰ ਸਨ।