ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਬੁੱਧਵਾਰ ਨੂੰ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ਮੋਟੀਵੇਸ਼ਨਲ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਸੁਪਰੀਮ ਕੋਰਟ ਦੇ ਵਕੀਲ ਤੇ ਉੱਘੇ ਸਮਾਜ ਸੇਵੀ ਅਸ਼ੋਕ ਅਰੋੜਾ ਨੇ ਮੁੱਖ ਬੁਲਾਰੇ ਵਜੋਂ 'ਮੀਟ ਦਾ ਸੋਲ ਐਂਡ ਅਟੇਨ ਹੈਪੀਨੈੱਸ' ਵਿਸ਼ੇ ਸਬੰਧੀ ਅਪਣੇ ਵਿਚਾਰ ਸਾਂਝੇ ਕੀਤੇ। ਅੱਜ ਦੇ ਇਸ ਸਮਾਗਮ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਥੰਮ ਪੰਜਾਬੀ ਕਲਾਕਾਰ ਯੋਗਰਾਜ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ.ਸ਼ਾਹ ਵੀ ਉਚੇਚੇ ਤੌਰ 'ਤੇ ਪਹੁੰਚੇ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ , ਮੈਬਰਾਂ, ਕਾਲਜ ਦੇ ਕਾਰਜਕਾਰੀ ਪਿੰ੍ਸਪਲ ਡਾ. ਰਾਜੇਸ਼ਵਰ ਪਾਲ ਕੌਰ, ਐਨਐੱਸਐੱਸ ਯੂਨਿਟ ਦੇ ਮੁਖੀ ਪੋ੍. ਆਰਤੀ ਕਪੂਰ, ਪੋ੍. ਨੀਰੂ ਖੁਰਾਨਾ ਅਤੇ ਪੋ੍. ਰਾਧਿਕਾ ਸ਼ਰਮਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਆਪਣੇ ਸੰਬੋਧਨ ਦੌਰਾਨ ਅਸ਼ੋਕ ਅਰੋੜਾ ਨੇ ਅਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਨ ਦਾ ਤਣਾਓ ਮੁਕਤ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਖ਼ੁਸ਼ੀਆਂ ਨਾਲ਼ ਭਰ ਸਕਦੇ ਹਾਂ। ਉਨ੍ਹਾਂ ਵਿਦਿਆਰਥਣਾਂ ਨੂੰ ਇੱਕ ਦੂਜੇ ਨਾਲ ਵਧੀਆ ਤੇ ਸਹੀ ਤਰੀਕੇ ਨਾਲ ਗੱਲਬਾਤ ਕਰਨ ਦਾ ਢੰਗ ਵੀ ਦੱਸੇ। ਵਿਦਿਆਰਥਣਾਂ ਨੇ ਉਨ੍ਹਾਂ ਨਾਲ ਸਵਾਲ ਜਵਾਬ ਵੀ ਕੀਤੇ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਯੋਗਰਾਜ ਸਿੰਘ ਨੇ ਵਿਦਿਆਰਥਣਾਂ ਨਾਲ ਅਪਣੇ ਜੀਵਨ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਹਮੇਸ਼ਾ ਸੱਚ ਦਾ ਮਾਰਗ ਹੀ ਕੰਮ ਆਉਂਦਾ ਹੈ, ਸਾਨੂੰ ਹਮੇਸ਼ਾ ਨੇਕ ਤੇ ਸੱਚ ਦੇ ਰਾਹ 'ਤੇ ਹੀ ਤੁਰਨਾ ਚਾਹੀਦਾ ਹੈ। ਉਨਾਂ੍ਹ ਕਿਹਾ ਕਿ ਸੱਚ ਦਾ ਮਾਰਗ ਭਾਵੇ ਬੜਾ ਅੌਖਾ ਹੈ ਪਰ ਅੰਤ ਵਿਚ ਇਸ ਦੇ ਨਤੀਜੇ ਬਹੁਤ ਸਾਰਥਕ ਆਉਂਦੇ ਹਨ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਅਰਸੇ ਬਾਅਦ ਖੁਲ੍ਹੇ ਕਾਲਜ ਵਿੱਚ ਅਜਿਹੇ ਲੈਕਚਰ ਕਰਵਾਉਣੇ ਬਹੁਤ ਜ਼ਰੂਰੀ ਹਨ। ਉਨਾਂ੍ਹ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆ ਲਈ ਬੜੇ ਸਿੱਖਿਆਦਾਇਕ ਹੁੰਦੇ ਹਨ, ਜਿਸ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ। ਪਿੰ੍ਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਕਿਹਾ ਕਿ ਸਾਡੀਆਂ ਵਿਦਿਆਰਥਣਾਂ ਦੀ ਬਹੁਤ ਖ਼ੁਸ਼ਕਿਸਮਤੀ ਹੈ ਕਿ ਉਨਾਂ੍ਹ ਨੂੰ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਹੈ। ਰਾਮਗੜ੍ਹੀਆ ਕਾਲਜ ਪਰਿਵਾਰ ਵੱਲੋਂ ਇੰਨਾਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਵੱਖ ਵੱਖ ਰਾਮਗੜ੍ਹੀਆ ਵਿਦਿਅਕ ਅਦਾਰਿਆਂ ਦੇ ਪਿੰ੍ਸੀਪਲ ਅਤੇ ਅਧਿਆਪਕਾਂ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਮਾਪਨ ਮੌਕੇ ਰਾਮਗੜ੍ਹੀਆ ਅਜੂਕੇਸ਼ਨਲ ਕੌਂਸਲ ਦੇ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਆਈਆ ਸਖਸ਼ੀਅਤਾਂ ਦਾ ਧੰਨਵਾਦ ਕੀਤਾ।