ਅਮਰਜੀਤ ਸਿੰਘ ਧੰਜਲ,ਰਾਏਕੋਟ

ਰਾਏਕੋਟ ਦਾਣਾ ਮੰਡੀ ਵਿੱਚ ਤਹਿਸੀਲ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਰੁੱਝੇ ਪੁਲਿਸ ਅਧਿਕਾਰੀਆਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿਸਾਨ ਅਤੇ ਸੀਟੂ ਕਾਰਕੁਨ ਨਾਅਰੇਬਾਜ਼ੀ ਕਰਦੇ ਹੋਏ ਸਮਾਗਮ ਵਾਲੀ ਜਗ੍ਹਾ ਦੇ ਨੇੜੇ ਪੱੁਜ ਗਏ। ਇਸ ਸਮੇਂ ਡੀਐੱਸਪੀ ਸੁਖਨਾਜ ਸਿੰਘ ਦੀ ਅਗਵਾਈ ਵਿੱਚ ਥਾਣਾ ਸ਼ਹਿਰੀ ਦੇ ਮੁਖੀ ਹੀਰਾ ਸਿੰਘ ਸੰਧੂ ਨੇ ਸੀਟੂ ਕਾਰਕੁਨਾਂ ਨੂੰ ਸਮਝਾਉਂਦਿਆਂ ਸਮਾਗਮ ਤੋਂ ਪਿੱਛੇ ਹੀ ਰੋਕ ਲਿਆ।

ਸੀਟੂ ਕਾਰਕੁਨਾਂ ਨੇ ਸਮਾਗਮ ਮੌਕੇ ਤਿਰੰਗੇ ਨੂੰ ਸਲਾਮੀ ਦਿੱਤੀ। ਸੱਤਾਧਾਰੀ ਕਾਂਗਰਸੀ ਆਗੂ ਸੀਟੂ ਕਾਰਕੁਨਾਂ ਦੇ ਰੋਸ ਨੂੰ ਦੇਖਦਿਆਂ ਸਮਾਗਮ ਤੋਂ ਦੂਰ ਹੀ ਰਹੇ। ਸੱਤਾਧਾਰੀਆਂ ਦੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਮੰਗਦੇ ਗਰੀਬ ਲੋਕਾਂ ਅਤੇ ਸੀਟੂ ਕਾਰਕੁਨਾਂ ਵਿਰੁੱਧ ਝੂਠੇ ਕੇਸ ਦਰਜ ਕਰਵਾਉਣ ਵਾਲਿਆਂ ਨੂੰ ਗਣਤੰਤਰ ਦਿਵਸ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਰੋਕਣ ਲਈ ਸੀਟੂ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਸੀਟੂ ਆਗੂ ਦਲਜੀਤ ਗੋਰਾ ਨੇ ਕਿਹਾ ਕਿ ਰਾਸ਼ਨ ਮੰਗਦੇ ਗਰੀਬਾਂ ਵਿਰੁੱਧ ਪੁਲਿਸ ਕੇਸ ਦਰਜ ਕਰਵਾਉਣ ਵਾਲੇ ਸੱਤਾਧਾਰੀ ਆਗੂਆਂ ਨੂੰ ਗਣਤੰਤਰ ਦਿਵਸ ਸਮਾਗਮਾਂ ਵਿੱਚ ਸਾਮਲ ਹੋਣ ਦਾ ਕੋਈ ਹੱਕ ਨਹੀਂ ਹੈ। ਇਸ ਮੌਕੇ ਪ੍ਰਕਾਸ ਸਿੰਘ ਬਰ੍ਹਮੀ, ਰਾਜਜਸਵੰਤ ਸਿੰਘ ਤਲਵੰਡੀ, ਪਿ੍ਰਤਪਾਲ ਸਿੰਘ ਬਿੱਟਾ, ਰੁਲਦਾ ਸਿੰਘ ਗੋਬਿੰਦਗੜ, ਕਰਮਜੀਤ ਸਿੰਘ ਸੰਨੀ, ਸੁਖਚੈਨ ਸਿੰਘ ਰਾਜੋਆਣਾ, ਅਮਰਜੀਤ ਸਿੰਘ ਬੁਰਜ ਹਕੀਮਾਂ, ਜਰਨੈਲ ਸਿੰਘ ਹਲਵਾਰਾ, ਚਮਕੌਰ ਸਿੰਘ ਨੂਰਪੁਰਾ, ਬਹਾਦਰ ਸਿੰਘ ਨੂਰਪੁਰਾ, ਰਾਜ ਸਿੰਘ ਨੂਰਪੁਰਾ, ਮੁਹੰਮਦ ਅਸ਼ਰਫ, ਭੁਪਿੰਦਰ ਸਿੰਘ ਗੋਬਿੰਦਗੜ੍ਹ ਆਦਿ ਹਾਜ਼ਰ ਸਨ।