ਪੱਤਰ ਪੇ੍ਰਰਕ, ਪਾਇਲ : ਪਿੰਡ ਕੂਹਲੀ ਕਲਾਂ ਵਿਖੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਤੇ ਸੰਤ ਖ਼ਾਲਸਾ ਦਲ ਦੇ ਬਾਨੀ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਸਿਹੌੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਮਾਗਮ ਸੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਡੇਰਾ ਖੂਹੀ ਕੂਹਲੀ ਕਲਾਂ ਵਿਖੇ ਇਲਾਕਾ ਵਾਸੀਆਂ ਤੇ ਸੰਗਤ ਦੇ ਵੱਡੇ ਸਹਿਯੋਗ ਸਦਕਾ ਹੋਇਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਬਾਬਾ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਵੱਲੋਂ ਲਗਾਤਾਰ ਚੌਥੇ ਦਿਨ ਦੇ ਖੁੱਲ੍ਹੇ ਦੀਵਾਨ ਸਜਾਏ ਗਏ। ਸਟੇਜ ਸੈਕਟਰੀ ਗਿਆਨੀ ਜਗਦੀਸ਼ ਸਿੰਘ ਕੂਹਲੀ ਦੇ ਦੱਸਿਆ 1977 ਤੋਂ ਇਸ ਜਗ੍ਹਾ ਤੇ ਦੀਵਾਨ ਲੱਗਦੇ ਆਏ ਹਨ ਤੇ ਡੇਰਾ ਖੂਹੀ ਕੂਹਲੀ ਦੇ ਮੁਖੀ ਸੰਤ ਬਾਬਾ ਬਲਜੀਤ ਦਾਸ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ 'ਚ 15 ਤੋਂ 18 ਸਤੰਬਰ ਤਕ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤਕ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੇ ਹਜ਼ੂਰੀ ਜਥੇ ਤੇ ਬਾਬਾ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਤੇ ਮੁੱਖ ਪ੍ਰਬੰਧਕ ਮਹੰਤ ਬਲਜੀਤ ਦਾਸ ਕੂਹਲੀ ਵਲੋਂ ਸੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾ ਕੇ ਸੰਗਤ ਨੂੰ ਗੁਰ ਇਤਿਹਾਸ ਤੇ ਬਾਬਾ ਜੀ ਦੇ ਜੀਵਨ ਫ਼ਲਸਫ਼ੇ ਨਾਲ ਜੋੜਿਆ। ਉਨ੍ਹਾਂ ਦੱਸਿਆ ਇਹ ਸਮਾਗਮ ਸੰਤ ਚਰਨ ਦਾਸ ਮਹਾਰਾਜ ਉਦਾਸੀਨ ਦੀ 24ਵੀਂ ਯਾਦ ਤੇ ਰਿਆਸਤ ਨਾਭਾ ਦੇ ਜਲਾਵਤਨ ਦੇਸ਼ ਭਗਤ ਗਿਆਨੀ ਊਧਮ ਸਿੰਘ ਖਨਿਆਣ ਦੀ 57ਵੀਂ ਮਿੱਠੀ ਯਾਦ ਨੂੰ ਵੀ ਸਮਰਪਿਤ ਕੀਤਾ ਗਿਆ।

ਨਗਰ ਪੰਚਾਇਤ ਵੱਲੋਂ ਮਹੰਤ ਬਲਜੀਤ ਦਾਸ ਜੀ ਗੱਦੀਨਸ਼ੀਨ ਉਦਾਸੀਨ ਡੇਰਾ ਕੂਹਲੀ ਕਲਾਂ ਦਾ ਸਨਮਾਨ ਕੀਤਾ। ਪ੍ਰਬੰਧਕਾਂ ਵੱਲੋਂ ਇਸ ਸਮਾਗਮ 'ਤੇ ਪੁੱਜੇ ਹੋਏ ਸੰਤ ਮਹਾਪੁਰਖ ਹਰਜਿੰਦਰ ਸਿੰਘ ਮੰਝਪੁਰ ਤੋਂ ਇਲਾਵਾ ਸੰਤਾਂ, ਮਹੰਤਾਂ ਤੇ ਹੋਰ ਸ਼ਖਸੀਅਤਾਂ 'ਚੋਂ ਮਹੰਤ ਏਕਮ ਸਿੰਘ, ਕੇਸਰ ਦਾਸ ਕੰਗਣਵਾਲ, ਈਸ਼ਰ ਸਿੰਘ ਧਨੇਰ, ਬਹਾਦਰਾ ਸਿੰਘ ਜੀ ਰਸਨਹੇੜੀ, ਸੰਤ ਮੱਖਣ ਦਾਸ ਜੀ ਭੈਣੀ ਮਹਿਰਾਜ, ਬੀਰਮ ਦਾਸ ਜੀ ਸਿਹੌੜਾ, ਦਰਬਾਰਾ ਸਿੰਘ ਲੋਹਟਵੱਦੀ, ਚਰਨਜੀਤ ਸਿੰਘ ਮਾਛੀਵਾੜਾ, ਕਰਨੈਲ ਭਗਤ ਜੀ ਬੂਲ, ਮਹਿੰਦਰ ਸਿੰਘ ਮਸਤੂਆਣਾ ਸਾਹਿਬ, ਭਾਈ ਚਰਨਜੀਤ ਸਿੰਘ ਭੋਗੀਵਾਲ ਸਾਹਿਬ, ਭਾਈ ਬਲਵੀਰ ਸਿੰਘ ਬੈਰੋਪੁਰ ਭਾਗੋਮਾਜਰਾ, ਅਵਤਾਰ ਸਿੰਘ ਯੂਪੀ ਵਾਲੇ ਲਹਿਲ ਆਦਿ ਦਾ ਸਨਮਾਨ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਜਗ੍ਹਾ 'ਤੇ ਹਰੇਕ ਨੌਵੀਂ ਵਾਲੇ ਦਿਨ 10 ਤੋਂ 2 ਵਜੇ ਤਕ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਵੱਲੋਂ ਦੀਵਾਨ ਸਜਾਏ ਜਾਂਦੇ ਹਨ।