ਸੁਖਦੇਵ ਗਰਗ, ਜਗਰਾਓਂ : ਬਰੇਨੀ ਬਡਜ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਜੱਜ ਸੁਮਨ ਪਾਠਕ, ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਮਹਿੰਦਰ ਸਿੰਘ ਜੱਸਲ ਸਾਬਕਾ ਡਾਇਰੈਕਟਰ ਸਾਇੰਸ ਕਾਲਜ ਜਗਰਾਓਂ, ਐਡ. ਮਨੀਸ਼ ਬਾਂਸਲ ਨੇ ਸ਼ਮੂਲੀਅਤ ਕਰਦਿਆਂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।

ਇਸ ਦੌਰਾਨ ਬੱਚਿਆਂ ਵੱਲੋਂ ਰੰਗਾਰੰਗ ਪੋ੍ਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਜਤਿੰਦਰ ਪਾਲ ਸਿੰਘ ਅੌਲਖ, ਪਿੰ੍ਸੀਪਲ ਸੁਰਿੰਦਰ ਪਾਲ ਕੌਰ, ਰਜਨੀ ਦੇਵੀ, ਲਵਪ੍ਰਰੀਤ ਕੌਰ, ਮਨਪ੍ਰਰੀਤ ਕੌਰ, ਅਮਨਦੀਪ ਕੌਰ ਤੇ ਪ੍ਰਵੀਨ ਕੌਰ ਆਦਿ ਹਾਜ਼ਰ ਸਨ।