ਪਰਗਟ ਸੇਹ, ਦੋਰਾਹਾ : ਬੀਤੇ ਦਿਨੀ ਜੈ ਮਾਂ ਦੁਰਗਾ ਪੂਜਾ ਸੰਮਤੀ ਦੋਰਾਹਾ ਤੇ ਜੈ ਸ਼ਿਵ ਸ਼ਕਤੀ ਮੰਦਰ ਜੈਪੁਰਾ ਰੋਡ ਵੱਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ 'ਚ ਮਾਂ ਦੁਰਗਾ ਦੀ ਪੂਜਾ ਕੀਤੀ ਗਈ। ਸਮਾਗਮ 'ਚ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਸੀਨੀਅਰ ਆਗੂ ਪਿੰ੍ਸੀਪਲ ਜਤਿੰਦਰ ਸ਼ਰਮਾ, ਡਾ. ਅਸ਼ੀਸ਼ ਸੂਦ, ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸਹਿ ਮੀਡੀਆ ਇੰਚਾਰਜ ਨਾਰੇਸ਼ ਕੁਮਾਰ ਆਨੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਦੇ ਨਾਲ ਹੀ ਯੂਥ ਆਗੂ ਉਦੈ ਸਿੰਘ ਚੀਮਾ, ਮਨਦੀਪ ਸਿੰਘ ਸੀਟੂ, ਵੀਕੇ ਸਿੰਘ, ਸੀਬੀ ਠਾਕੁਰ, ਪੂਨਮ ਠਾਕੁਰ ਆਦਿ ਪ੍ਰਮੁੱਖ ਭਾਜਪਾ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਸਮੇਤ ਵੱਖ-ਵੱਖ ਭਾਜਪਾ ਆਗੂਆਂ ਨੇ ਜੈ ਮਾਂ ਦੁਰਗਾ ਸੰਮਤੀ ਤੇ ਸ਼੍ਰੀ ਸ਼ਿਵ ਸ਼ਕਤੀ ਦੋਵੇਂ ਕਮੇਟੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਸਾਲ ਕਰਵਾਇਆ ਜਾ ਰਿਹਾ ਸਮਾਗਮ ਸ਼ਲਾਘਾਯੋਗ ਉਦਮ ਹੈ। ਇਸ ਮੌਕੇ ਦੋਵੇਂ ਕਮੇਟੀਆਂ ਦੇ ਵੱਖ-ਵੱਖ ਮੈਂਬਰ ਸ਼ਾਮਲ ਸਨ।