ਜਗਪਾਲ ਸਿੰਘ ਸਿਵੀਆਂ, ਰਾਏਕੋਟ : ਨੇੜਲੇ ਪਿੰਡ ਸੀਲੋਆਣੀ |ਚੋਂ ਲੰਘਦੀ ਬੱਸੀਆਂ ਤੋਂ ਤਲਵੰਡੀ ਰਾਏ ਨੂੰ ਜਾਂਦੀ ਸੜਕ 'ਤੇ ਠੇਕੇਦਾਰ ਵੱਲੋਂ ਪ੍ਰਰੀਮਿਕਸ ਨਾ ਪਾਏ ਜਾਣ ਕਾਰਨ ਰਾਹਗੀਰ ਪਰੇਸ਼ਾਨ ਹਨ। ਪਿੰਡ ਸੀਲੋਆਣੀ ਦੇ ਨਿਵਾਸੀ ਵੀ ਇਸ ਸੜਕ ਨੂੰ ਮੁੁਕੰਮਲ ਨਾ ਹੋਣ ਕਾਰਨ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਪਿੰਡ ਵਾਸੀਆਂ ਦਾ ਇਕ ਵਫ਼ਦ ਗੁੁਰਮਿੰਦਰ ਸਿੰਘ ਗੋਗੀ ਭੁੱਲਰ ਤੇ ਰਛਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਐੱਸਡੀਐੱਮ ਨੂੰ ਮਿਲਿਆ ਤੇ ਇਸ ਸੜਕ 'ਤੇ ਪ੍ਰਰੀਮਿਕਸ ਪਾਉਣ ਦੀ ਮੰਗ ਨੂੰ ਲੈ ਕੇ ਇਕ ਮੰਗ-ਪੱਤਰ ਵੀ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੂੰ ਦਿੱਤਾ।

ਇਸ ਮੌਕੇ ਗੁੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਦੱਸਿਆ ਕਿ ਪਿੰਡ ਬੱਸੀਆਂ ਤੋਂ ਵਾਇਆ ਸੀਲੋਆਣੀ ਹੋ ਕੇ ਪਿੰਡ ਤਲਵੰਡੀ ਰਾਏ ਨੂੰ ਜੋੜਦੀ ਇਸ ਸੜਕ ਦੀ ਉਸਾਰੀ ਦਾ ਕੰਮ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਪਿਛਲੇ ਸਾਲ ਸ਼ੁੁਰੂ ਕੀਤਾ ਗਿਆ ਸੀ, ਪਰ ਠੇਕੇਦਾਰ ਵੱਲੋਂ ਇਸ ਸੜਕ 'ਤੇ ਪੱਥਰ ਪਾਉਣ ਤੋਂ ਲੰਮਾਂ ਸਮਾਂ ਬਾਅਦ ਵੀ ਪ੍ਰਰੀਮਿਕਸ ਨਾ ਪਾਉਣ ਕਰਕੇ ਜਿੱਥੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਕਈ ਵਾਹਨਾਂ ਦਾ ਵੀ ਨੁੁਕਸਾਨ ਹੋ ਚੁੱਕਾ ਹੈ। ਸੜਕ ਦੀ ਉਸਾਰੀ ਮੁੁਕੰਮਲ ਨਾ ਹੋਣ ਕਰਕੇ ਰਾਹਗੀਰਾਂ ਨੂੰ ਲੰਮੀ ਵਾਟ ਤੈਅ ਕਰਕੇ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੂੰ ਤੁੁਰੰਤ ਠੇਕੇਦਾਰ ਨੂੰ ਇਸ ਸੜਕ ਦੀ ਉਸਾਰੀ ਕਰਨ ਦੀ ਹਦਾਇਤ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਇਸ ਸੜਕ ਦੀ ਉਸਾਰੀ ਮੁੁਕੰਮਲ ਨਾ ਕੀਤੀ ਗਈ ਤਾਂ ਪਿੰਡ ਵਾਸੀ ਸੰਘਰਸ਼ ਦਾ ਰਾਹ ਫੜਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਠੇਕੇਦਾਰ ਨੂੰ ਦਫ਼ਤਰ 'ਚ ਬੁੁਲਾ ਕੇ ਇਸ ਸੜਕ ਦੀ ਉਸਾਰੀ ਮੁੁਕੰਮਲ ਕਰਨ ਦੀ ਹਦਾਇਤ ਕਰਨਗੇ। ਵਫ਼ਦ ਵਿੱਚ ਡੀਸੀ ਗਿੱਲ ਪੰਚ, ਨੰਬਰਦਾਰ ਸੁੁਰਿੰਦਰ ਸਿੰਘ, ਦਰਸ਼ਨ ਸਿੰਘ, ਜੱਗੀ ਸਿੱਧੂ, ਹਰੀ ਸਿੰਘ, ਬਿੰਦਰ ਸਿੰਘ, ਸੁੁਖਰਾਜ ਸਿੰਘ ਬੱਬੀ, ਸਤਪਾਲ ਸਿੰਘ, ਗਿੱਕ ਸਿੱਧੂ, ਹਰਜਿੰਦਰ ਸਿੰਘ ਆਦਿ ਸ਼ਾਮਲ ਸਨ।