ਕੁਲਵਿੰਦਰ ਸਿੰਘ ਰਾਏ, ਖੰਨਾ : ਪਲੈਨੇਟ ਈ ਸਕੂਲ ਖੰਨਾ ਵਿਖੇ ਇਨ ਹਾਊਸ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਪ੍ਰਰੀ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਪਿਕਨਿਕ 'ਚ ਵਿਦਿਆਰਥੀਆਂ ਲਈ ਗਰਮੀ ਤੋਂ ਰਾਹਤ ਪਾਉਣ ਲਈ ਵਿਸ਼ੇਸ਼ ਤੌਰ 'ਤੇ ਪੂਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਨੇ ਪੂਲ ਪਾਰਟੀ ਦੌਰਾਨ ਰੇਨ ਡਾਂਸ ਤੇ ਪੂਲ 'ਚ ਨਹਾਉਣ ਦਾ ਆਨੰਦ ਮਾਣਿਆ। ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਵੀ ਪ੍ਰਬੰਧ ਕੀਤਾ ਗਿਆ।

ਵਿਦਿਆਰਥੀਆਂ ਨੇ ਕੇਕ ਕੱਟ ਕੇ ਪਿਕਨਿਕ ਪਾਰਟੀ ਦੀ ਸ਼ੁਰੂਆਤ ਕੀਤੀ। ਪਿੰ੍ਸੀਪਲ ਗੁਰਪ੍ਰਰੀਤ ਕੌਰ ਮਲਿਕ ਨੇ ਵਿਸ਼ੇਸ਼ ਉਪਰਾਲੇ ਸਹਿਤ ਪਾਰਟੀ ਨੂੰ ਸਿਰੇ ਚੜ੍ਹਾਇਆ। ਸਕੂਲ ਮੈਨੇਜਮੈਂਟ ਕਮੇਟੀ ਦੇ ਮਨੀਸ਼ ਧਵਨ ਤੇ ਸੋਨੀਆ ਧਵਨ ਨੇ ਸਕੂਲ ਵਿਖੇ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ।