ਸਤੀਸ਼ ਦੂਆ, ਖੰਨਾ : ਲੁਧਿਆਣਾ ਰੇਹੜੀ ਫੜ੍ਹੀ ਫੈੱਡਰੇਸ਼ਨ ਰਜਿਸਟਡ ਦੀ ਐਮਰਜੈਂਸੀ ਮੀਟਿੰਗ ਪ੍ਰਧਾਨ ਟਾਈਗਰ ਸਿੰਘ ਦੀ ਰਹਿਨੁਮਾਈ ਹੇਠ ਹੋਈ, ਜਿਸ 'ਚ ਰੇਹੜੀ ਫੜ੍ਹੀ ਵਾਲਿਆਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਖੰਨਾ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਮੰਜਾ ਮਾਰਕੀਟ ਦੇ ਪ੍ਰਧਾਨ ਸੋਨੂੰ ਜੌਹਰ ਨੇ ਦੱਸਿਆ ਖੰਨਾ ਪ੍ਰਸ਼ਾਸਨ ਕਿਵੇਂ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ।

ਪੂਰੇ ਖੰਨਾ ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ 'ਤੇ ਲੋਕ ਕਾਬਜ਼ ਹਨ ਪਰ ਪ੍ਰਸ਼ਾਸਨ ਦਾ ਪੀਲਾ ਪੰਜਾ ਸਿਰਫ਼ ਸੌ ਮੀਟਰ ਦੀ ਮੰਜਾ ਮਾਰਕੀਟ 'ਤੇ ਹੀ ਕਾਰਵਾਈ ਕਰਦਾ ਹੈ। ਪ੍ਰਧਾਨ ਟਾਈਗਰ ਸਿੰਘ ਨੇ ਭਰੋਸਾ ਦਿੱਤਾ ਕਿ ਜਲਦ ਹੀ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਹ ਸਮੱਸਿਆ ਹੱਲ ਕੀਤੀ ਜਾਵੇਗੀ। ਇਸ ਮੌਕੇ ਅਮਨ ਕੁਮਾਰ, ਸੋਨੂੰ ਜੌਹਰ, ਜਗਤ ਸਿੰਘ, ਪਿੰ੍ਸ ਵਧਵਾ ਤੇ ਰੁਪਿੰਦਰ ਸਿੰਘ ਹਾਜ਼ਰ ਸਨ।