ਸੁਖਦੇਵ ਗਰਗ, ਜਗਰਾਓਂ : ਸਥਾਨਕ ਸਾਇੰਸ ਕਾਲਜ ਦੀ ਅਲੂਮਨੀ ਮੀਟ ਸ਼ਨਿੱਚਰਵਾਰ ਨੂੰ ਕਾਲਜ ਡਾਇਰੈਕਟਰ ਪੋ੍. ਕਿਰਪਾਲ ਕੌਰ ਦੀ ਦੇਖ-ਰੇਖ ਹੇਠ ਅਲੂਮਨੀ ਐਸੋਸੀਏਸ਼ਨ ਦੇ ਕਨਵੀਨਰ ਪੋ੍. ਸੁਮਿਤ ਸੋਨੀ ਵੱਲੋਂ ਕਰਵਾਈ ਗਈ।

ਇਸ ਸਮਾਗਮ ਵਿੱਚ ਸਾਬਕਾ ਅਧਿਆਪਕ ਤੇ ਇੱਥੋਂ ਪੜ੍ਹ ਕੇ ਉੱਚ ਅਹੁਦਿਆਂ ਤੇ ਬਿਰਾਜਮਾਨ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਕਾਲਜ ਗੀਤ ਨਾਲ ਹੋਈ ਤੇ ਇਸ ਮੌਕੇ ਗਿਆਨ ਦਾ ਪ੍ਰਤੀਕ ਸ਼ਮਾਂ ਰੋਸ਼ਨ ਕੀਤੀ ਗਈ।

ਅਲੂਮਨੀ ਐਸੋਸੀਏਸ਼ਨ ਦੇ ਮੈਂਬਰ ਪੋ੍. ਮਹਿੰਦਰਪਾਲ ਸਿੰਘ ਜੱਸਲ ਤੇ ਸਵਿਤਾ ਸ਼ਰਮਾ ਨੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਡਾ. ਹਰਪ੍ਰਰੀਤ ਸਿੰਘ ਬੁੱਟਰ ਨੇ ਆਪਣੀ ਧੀ ਅਨਮੀਕ ਕੌਰ ਦੇ ਨਾਂ ਤੇ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਲਈ ਪੰਜ ਹਜ਼ਾਰ ਦੀ ਰਕਮ ਭੇਟ ਕੀਤੀ। ਇਸ ਮੌਕੇ ਡਾ. ਜਗਦੀਪ ਸਿੰਘ, ਡਾ. ਹਰਪ੍ਰਰੀਤ ਸਿੰਘ ਬੁੱਟਰ, ਡਾ. ਮਨਜਿੰਦਰ ਸਿੰਘ ਗਿੱਲ, ਪਰਮਜੀਤ ਸਿੰਘ, ਪੂਰਨ ਸਿੰਘ, ਰਵਨੀਤ ਕੌਰ, ਕੁਲਵਿੰਦਰ ਕੌਰ, ਰਾਵੇਦਾ ਖਾਨ ਨੇ ਕਾਲਜ ਦੇ ਸੁਨਹਿਰੀ ਦਿਨਾਂ ਨੂੰ ਯਾਦ ਕਰਦਿਆਂ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਕਾਲਜ ਦੇ ਵਿਦਿਆਰਥੀ ਮੁਸਕਾਨਪ੍ਰਰੀਤ ਤੇ ਪਾਰਥ ਸ਼ਰਮਾ ਨੇ ਕਵਿਤਾ ਰਾਹੀਂ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਅਨਮੋਲ ਪਲਾਂ ਨੂੰ ਪੇਸ਼ ਕੀਤਾ। ਸਮਾਗਮ ਦੀ ਸਮਾਪਤੀ ਪੋ੍. ਨਿਧੀ ਮਹਾਜਨ ਦੇ ਧੰਨਵਾਦ ਨਾਲ ਹੋਈ। ਮੰਚ ਸੰਚਾਲਨ ਡਾ. ਕਰਮਦੀਪ ਕੌਰ ਤੇ ਅਮਿਤ ਰਾਣਾ ਨੇ ਕੀਤਾ।