ਕੁਲਵਿੰਦਰ ਸਿੰਘ ਰਾਏ, ਖੰਨਾ

ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ 'ਚ ਜਿੱਥੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ 'ਚ ਮੱਲਾਂ ਮਾਰੀਆਂ ਹਨ ਉਥੇ ਹੀ ਸਕੂਲ ਦੇ ਪਿੰ੍ਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਅਥਲੈਟਿਕਸ 'ਚ ਸ਼ਾਟਪੁੱਟ 'ਚ ਜ਼ਿਲ੍ਹਾ ਲੁਧਿਆਣਾ ਦੀਆਂ 40 ਤੋਂ 50 ਸਾਲ ਦੀ ਕੈਟਾਗਰੀ 'ਚ ਪਹਿਲੇ ਸਥਾਨ 'ਤੇ ਰਹਿੰਦਿਆਂ ਸੋਨ ਤਗਮਾ ਹਾਸਲ ਕੀਤਾ ਹੈ। ਸਕੂਲ ਪਿੰ੍ਸੀਪਲ ਨੂੰ ਸਮੂਹ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ। ਪਿੰਡ ਕਿਸ਼ਨਗੜ੍ਹ ਦੇ ਸਰਪੰਚ ਜਗਜੀਵਨ ਸਿੰਘ ਮਿੰਟਾਂ ਨੇ ਸਕੂਲ ਪਿੰ੍ਸੀਪਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹਨਾਂ ਨੇ ਸਮੂਹ ਬਲਾਕ ਖੰਨਾ ਜ਼ੋਨ ਦੇ ਨਾਲ ਨਾਲ ਪਿੰਡ ਕਿਸ਼ਨਗੜ੍ਹ ਦਾ ਨਾਮ ਵੀ ਰੋਸ਼ਨ ਕੀਤਾ ਹੈ। ਸਕੂਲ ਪੁੱਜਣ 'ਤੇ ਸਕੂਲ ਪਿੰ੍ਸੀਪਲ ਗੁਰਦੀਪ ਸਿੰਘ ਕਾਹਲੋਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ, ਆਨਰੇਰੀ ਸਕੱਤਰ ਡਾ.ਗੁਰਮੋਹਨ ਸਿੰਘ ਵਾਲੀਆ, ਡੀਪੀਈ ਰਕੇਸ਼ ਕੁਮਾਰ ਲਿਬੜਾ, ਕੁਲਵੀਰ ਸਿੰਘ ਜ਼ੋਨ ਕਨਵੀਨਰ, ਡੀਪੀ ਗੁਰਵਿੰਦਰ ਸਿੰਘ, ਬੂਟਾ ਸਿੰਘ ਮੋਹਨਪੁਰ, ਕੋਚ ਸ਼ੁਭਮ ਕੁਮਾਰ ਨੇ ਸਨਮਾਨਿਤ ਕੀਤਾ ਤੇ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਮੁਬਾਰਕਬਾਦ ਦਿੱਤੀ।