ਪੱਤਰ ਪ੍ਰਰੇਰਕ, ਲੁਧਿਆਣਾ : ਆਲ ਇੰਡੀਆ ਸਰਕਾਰੀ ਡਰਾਈਵਰ ਸੰਘ (ਏਆਈਜੀਡੀਸੀ.) ਦਾ ਗਠਨ ਕੇਂਦਰੀ ਵਾਹਨ ਚਾਲਕ ਸੰਘ ਭਾਰਤ ਸਰਕਾਰ ਅਤੇ ਬੈਠਕ ਵਿੱਚ ਹਾਜ਼ਰ ਸਾਰੇ ਸੂਬਿਆਂ ਦੇ ਵਾਹਨ ਚਾਲਕ ਮਹਾਂਸੰਘ/ਕਮੇਟੀਆਂ ਵੱਲੋਂ ਦਿੱਤੇ ਗਏ ਸਮਰਥਨ ਦੇ ਆਧਾਰ +ਤੇ ਕੀਤਾ ਗਿਆ। ਪੰਜਾਬ ਸੂਬੇ ਤੋਂ ਸਰਵਸੰਮਤੀ ਨਾਲ ਹਰਵਿੰਦਰ ਸਿੰਘ ਕਾਲਾ ਨੂੰ ਆਲ ਇੰਡੀਆ ਸਰਕਾਰੀ ਡਰਾਈਵਰ ਸੰਘ ਦੇ ਚੇਅਰਮੈਨ, ਜਰਨੈਲ ਸਿੰਘ ਨੈਥਾਨਾ ਸੀਨੀਅਰ ਉਪ-ਪ੍ਰਧਾਨ, ਪ੍ਰਰੇਮਜੀਤ ਸਿੰਘ ਉਪ-ਪ੍ਰਧਾਨ ਤੇ ਅਨਿਲ ਕੁਮਾਰ ਸ਼ਰਮਾ ਨੂੰ ਸਕੱਤਰ ਵਜੋਂ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਸਰਵਸੰਮਤੀ ਨਾਲ ਮਿਲਨ ਰਾਜਵੰਸ਼ੀ ਨਾਗਾਲੈਂਡ ਨੂੰ ਪ੍ਰਧਾਨ ਤੇ ਸੰਦੀਪ ਕੁਮਾਰ ਮੋਰਯਾ ਨੂੰ ਜਨਰਲ ਸਕੱਤਰ ਬਣਾਇਆ ਗਿਆ। ਸਾਰੇ ਅਹੁਦੇਦਾਰ ਰਾਸ਼ਟਰੀ ਪ੍ਰਧਾਨ/ਜਨਰਲ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਦੇ ਸਾਰੇ ਕੇਂਦਰੀ/ਸੂਬਿਆਂ ਦੇ ਸਰਕਾਰੀ ਵਿਭਾਗਾਂ ਦੇ ਵਾਹਨ ਚਾਲਕਾਂ ਦੀ ਭਲਾਈ ਲਈ ਕੰਮ ਕਰਨਗੇ।