ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਗੇਟ ਰੋਕ ਕੇ ਬੈਠੇ ਹੋਏ ਬਿਜਲੀ ਕਾਮਿਆਂ ਨੇ ਐਲਾਨ ਕੀਤਾ ਹੈ ਕਿ ਇਹ ਆਰ-ਪਾਰ ਦੀ ਲੜਾਈ ਪੇ ਬੈਂਡ ਦੀ ਪ੍ਰਰਾਪਤੀ ਤਕ ਜਾਰੀ ਰਹੇਗੀ।

29 ਨਵੰਬਰ ਤੋਂ ਆਰਜੀ ਕਾਮੇ ਵੀ ਸਮੂਹਿਕ ਛੁੱਟੀ ਵਿੱਚ ਸ਼ਾਮਲ ਹੋ ਜਾਣਗੇ। ਉਕਤ ਪ੍ਰਗਟਾਵਾ ਕਰਦਿਆਂ ਸੂਬਾ ਸਕੱਤਰ ਬਲਬੀਰ ਸਿੰਘ ਮਾਨ ਨੇ ਕਿਹਾ ਕਿ ਮੁਲਾਜ਼ਮ ਮਸਲਿਆਂ 'ਤੇ ਏਕਤਾ ਕਰਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਆਪਣੀਆਂ ਮੰਗਾ ਦੀ ਪ੍ਰਰਾਪਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੱਚ ਕਾਮੇ ਪੱਕੇ ਕਰਵਾਕੇ ਪੇ-ਕਮਿਸ਼ਨ ਦੀਆਂ ਖਾਮੀਆਂ ਦੂਰ ਕਰਵਾਈਆਂ ਜਾਣਗੀਆਂ। ਮਾਨ ਨੇ ਕਿਹਾ ਪਾਵਰਕਾਮ ਦੀ ਮੈਨੇਜਮੈਂਟ ਜਾਣਬੁੱਝ ਕੇ ਮੁਲਾਜਮਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ , ਜਿਹੜਾ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ 2 ਦਸੰਬਰ ਨੂੰ ਮੋਰਿੰਡਾ ਵਿਖੇ ਮੁੱਖ ਮੰਤਰੀ ਪੰਜਾਬ ਦੇ ਿਘਰਾਓ ਕਰਨ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ 28 ਨਵੰਬਰ ਦੀ ਲੁਧਿਆਣਾ ਵਿਖੇ ਹੋ ਰਹੀ ਮਹਾਰੈਲੀ ਵਿੱਚ ਪੰਜਾਬ ਦੀਆਂ ਭਰਾਤਰੀ ਜੱਥੇਬੰਦੀਆਂ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨਗੀਆਂ।

ਬਲਬੀਰ ਮਾਨ ਨੇ ਐਲਾਨ ਕੀਤਾ ਕਿ 27 ਨਵੰਬਰ ਤੋਂ ਲੈ ਕੇ ਪੇ ਬੈਂਡ ਜਾਰੀ ਹੋਣ ਤਕ ਪਾਵਰਕਾਮ ਪਟਿਆਲਾ ਦੇ ਸਾਰੇ ਗੇਟ ਬੰਦ ਕਰਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਕਰਤਾਰ ਸਿੰਘ, ਪ੍ਰਧਾਨ ਹਰਵਿੰਦਰ ਲਾਲੂ, ਗੁਰਮੀਤ ਸਿੰਘ ਭੁੱਟਾ, ਜੋਗਿੰਦਰ ਸਿੰਘ ਗਹੌਰ, ਜਸਮੇਲ ਸਿੰਘ ਸੁਧਾਰ, ਕਰਨੈਲ ਸਿੰਘ, ਗੁਰਮਿੰਦਰ ਸਿੰਘ ਹਿੱਸੋਵਾਲ, ਜਸਮੇਲ ਸਿੰਘ ਮੋਹੀ, ਸਤਵਿੰਦਰ ਸਿੰਘ ਸੱਤੋਵਾਲ, ਜਸਵੰਤ ਸਿੰਘ ਤੇ ਚਰਨਜੀਤ ਸਿੰਘ ਸਕੱਤਰ ਸਬ ਅਰਬਨ ਆਦਿ ਹਾਜ਼ਰ ਸਨ।